Sat, Apr 20, 2024
Whatsapp

ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ

Written by  Jashan A -- December 12th 2018 10:28 AM
ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ

ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ

ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 53 ਸਥਿਤ ਫਰਨੀਚਰ ਮਾਰਕਿਟ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ 25 ਦੇ ਕਰੀਬ ਦੁਕਾਨਾਂ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। [caption id="attachment_227734" align="aligncenter" width="300"]chandigarh ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ[/caption] ਦੁਕਾਨਾਂ ਅੰਦਰ ਪਿਆ ਕਰੋੜਾਂ ਰੁਪਏ ਦਾ ਸਮਾਨ ਦਾ ਨੁਕਸਾਨ ਹੋ ਗਿਆ ਹੈ। ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਚੱਲਿਆ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। [caption id="attachment_227733" align="aligncenter" width="300"]chandigarh ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ[/caption] ਮੌਕੇ 'ਤੇ ਪਹੁੰਚੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਹੋਰ ਪੜ੍ਹੋ:ਟਰੰਪ ਦੀ ਨਵੀਂ ਧਮਕੀ: ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ‘ਨਤੀਜੇ’ ਭੁਗਤਣ ਲਈ ਰਹਿਣ ਤਿਆਰ [caption id="attachment_227732" align="aligncenter" width="300"]chandigarh ਚੰਡੀਗੜ੍ਹ 'ਚ ਫਰਨੀਚਰ ਮਾਰਕਿਟ ਨੂੰ ਲੱਗੀ ਭਿਆਨਕ ਅੱਗ, ਸਮਾਨ ਸੜ੍ਹ ਕੇ ਹੋਇਆ ਸੁਆਹ[/caption] ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਅੱਗ ਲੱਗਣ ਕਾਰਨ ਦੁਕਾਨਾਂ 'ਚ ਪਿਆ ਸਮਾਨ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਚੁੱਕਿਆ ਹੈ ਅਤੇ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲਿਆ। ਉਹਨਾਂ ਕਿਹਾ ਕਿ ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। -PTC News


Top News view more...

Latest News view more...