Fri, Apr 26, 2024
Whatsapp

ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ)

Written by  Jashan A -- July 24th 2019 02:19 PM
ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ)

ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ)

ਅਦਾਕਾਰ ਰਾਹੁਲ ਬੋਸ ਨੇ ਹੋਟਲ 'ਚ ਖਾਣ ਲਈ ਮੰਗਵਾਏ ਸੀ 2 ਕੇਲੇ, ਬਿੱਲ ਦੇਖ ਕੇ ਉੱਡੇ ਹੋਸ਼ (ਵੀਡੀਓ),ਚੰਡੀਗੜ੍ਹ: ਬਾਲੀਵੁੱਡ ਐਕਟਰ ਰਾਹੁਲ ਬੋਸ ਦੇ ਉਸ ਸਮੇਂ ਹੋਸ਼ ਉੱਡ ਗਏ,ਜਦੋ ਉਹਨਾਂ ਨੂੰ ਹੋਟਲ ਨੇ ਦੋ ਕੇਲਿਆਂ ਦਾ ਬਿੱਲ 442 ਰੁਪਏ ਭੇਜ ਦਿੱਤਾ। ਦਰਅਸਲ, ਰਾਹੁਲ ਬੋਸ ਇਨ੍ਹੀਂ ਦਿਨੀਂ ਚੰੜੀਗੜ੍ਹ 'ਚ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ।

ਇਸ ਫਿਲਮ ਦੀ ਸ਼ੂਟਿੰਗ ਲਈ ਰਾਹੁਲ ਸ਼ਹਿਰ ਦੇ ਇਕ ਸ਼ਾਨਦਾਰ ਹੋਟਲ 'ਚ ਰੁਕੇ ਹੋਏ ਸਨ। ਰਾਹੁਲ ਬੋਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਕਿਵੇਂ ਇਕ ਆਲੀਸ਼ਾਨ ਹੋਟਲ 'ਚ ਦੋ ਕੇਲਿਆਂ ਦਾ ਬਿੱਲ 442 ਰੁਪਏ ਹੁੰਦਾ ਹੈ। ਹੋਰ ਪੜ੍ਹੋ: ਪੁਲਵਾਮਾ ਅੱਤਵਾਦੀ ਹਮਲੇ 'ਤੇ ਬਾਲੀਵੁੱਡ ਸਿਤਾਰਿਆਂ ਨੂੰ ਚੜਿਆ ਗੁੱਸਾ ,ਸੋਸ਼ਲ ਮੀਡੀਆ 'ਤੇ ਕੀਤਾ ਟਵੀਟ ਵੀਡੀਓ 'ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੌਣ ਕਹਿੰਦਾ ਹੈ ਕਿ ਫਲ ਤੁਹਾਡੀ ਜ਼ਿੰਦਗੀ ਲਈ ਨੁਕਸਾਨਦਾਇਕ ਨਹੀਂ ਹਨ? ਮੈਂ ਸ਼ੂਟਿੰਗ ਕਾਰਨ ਫਾਇਫ ਸਟਾਰ ਹੋਟਲ 'ਚ ਰੁੱਕਿਆ ਹੋਇਆ ਸੀ। ਇੱਥੇ ਵਰਕਆਊਟ ਤੋਂ ਬਾਅਦ ਮੈਂ ਖਾਣ ਲਈ ਦੋ ਕੇਲੇ ਆਰਡਰ ਕੀਤੇ। ਕੇਲਿਆਂ ਨਾਲ ਇਕ ਬਿੱਲ ਵੀ ਸਾਹਮਣੇ ਆਇਆ, ਜਿਸ 'ਚ ਦੋ ਕੇਲਿਆਂ 'ਤੇ ਜੀ. ਐੱਸ. ਟੀ. ਲਗਾਉਂਦੇ ਹੋਏ ਬਿ‍ੱਲ ਬਣਿਆ 442 ਰੁਪਏ। ਰਾਹੁਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਰਾਹੁਲ ਬੋਸ ਦੀ ਪੋਸਟ 'ਤੇ ਕੁਮੈਂਟ ਕਰ ਰਹੇ ਹਨ। ਕਿਸੇ ਨੇ ਲਿਖਿਆ ਹੈ,''ਜਿਨ੍ਹਾਂ ਜੀ. ਐੱਸ. ਟੀ. ਲੱਗਾ ਹੈ, ਉਨੇ 'ਚ ਤਾਂ ਇਕ ਦਰਜਨ ਕੇਲੇ ਆਉਂਦੇ ਹਨ। -PTC News

Top News view more...

Latest News view more...