Thu, Apr 18, 2024
Whatsapp

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ ,ਉਡਾਣਾਂ ਰਹੀਆਂ ਚਾਲੂ

Written by  Shanker Badra -- February 27th 2019 05:27 PM
ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ ,ਉਡਾਣਾਂ ਰਹੀਆਂ ਚਾਲੂ

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ ,ਉਡਾਣਾਂ ਰਹੀਆਂ ਚਾਲੂ

ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ ,ਉਡਾਣਾਂ ਰਹੀਆਂ ਚਾਲੂ:ਚੰਡੀਗੜ੍ਹ : ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ।ਜਿਸ ਕਰਕੇ ਅੱਜ ਸਵੇਰੇ ਉੱਤਰ ਭਾਰਤ ਦੇ 8 ਹਵਾਈ ਅੱਡਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਕੁਝ ਸਮੇਂ ਬਾਅਦ ਏਅਰਪੋਰਟਾਂ ਨੂੰ ਬੰਦ ਕਰਨ ਦੇ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ।ਇਸ ਦੌਰਾਨ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।ਇਸ ਵਿਚਕਾਰ ਚੰਡੀਗੜ੍ਹ ਦੇ ਹਵਾਈ ਅੱਡੇ ਨੂੰ ਵੀ ਬੰਦ ਕਰਨ ਬਾਰੇ ਖ਼ਬਰਾਂ ਆ ਰਹੀਆਂ ਸਨ ਪਰ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਨਹੀਂ ਕੀਤਾ ਗਿਆ। [caption id="attachment_262551" align="aligncenter" width="300"]Chandigarh International Airport not closed
ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ , ਉਡਾਣਾਂ ਰਹੀਆਂ ਚਾਲੂ[/caption] ਇਸ ਸਬੰਧੀ ਚੰਡੀਗੜ੍ਹ ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਚੰਡੀਗੜ੍ਹ ਏਅਰਪੋਰਟ ਤੋਂ ਉਡਾਣਾਂ ਬੰਦ ਕਰਨ ਦੀ ਕਾਲ ਨਹੀਂ ਦਿੱਤੀ ਗਈ ਹੈ।ਕੇਵਲ ਚੰਡੀਗੜ੍ਹ ਤੋਂ ਲੇਹ, ਸ੍ਰੀਨਗਰ ਜਾਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀ ਦੀਆਂ ਸਾਰੀਆਂ ਫਲਾਈਟਾਂ ਪਹਿਲਾਂ ਵਾਂਗ ਹੀ ਚੱਲ ਰਹੀਆਂ ਹਨ। [caption id="attachment_262577" align="aligncenter" width="300"] Chandigarh International Airport not closed ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ , ਉਡਾਣਾਂ ਰਹੀਆਂ ਚਾਲੂ[/caption] ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਅੱਜ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ ਮਿੱਗ-21 ਦੇ ਹਾਦਸਾਗ੍ਰਸਤ ਹੋ ਗਿਆ ਹੈ।ਇਸ ਹਾਦਸੇ 'ਚ 2 ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਇੱਕ ਪਾਇਲਟ ਲਾਪਤਾ ਹੈ। [caption id="attachment_262550" align="aligncenter" width="300"]Chandigarh International Airport not closed
ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਨਹੀਂ ਹੋਇਆ ਸੀ ਬੰਦ , ਉਡਾਣਾਂ ਰਹੀਆਂ ਚਾਲੂ[/caption] ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ ਅਤੇ ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਪਠਾਨਕੋਟ, ਜੰਮੂ, ਸ੍ਰੀਨਗਰ, ਲੇਹ ਸਮੇਤ ਕਰੀਬ ਅੱਠ ਹਵਾਈ ਅੱਡਿਆਂ 'ਤੇ ਹਵਾਈ ਖੇਤਰ ਨੂੰ ਬੰਦ ਕਰਕੇ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇੰਨ੍ਹਾਂ ਏਅਰਪੋਰਟਾਂ ਦੀਆਂ ਸੇਵਾਵਾਂ ਨੂੰ ਪਹਿਲਾਂ ਵਾਂਗ ਹੀ ਬਹਾਲ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...