Fri, Apr 19, 2024
Whatsapp

ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ

Written by  Shanker Badra -- February 19th 2020 12:37 PM
ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ

ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ

ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ:ਚੰਡੀਗੜ੍ਹ : ਗੋਆ ਘੁੰਮਣ ਲਈ ਹਮੇਸ਼ਾ ਪਹਿਲੇ ਨੰਬਰ 'ਤੇ ਰਹਿੰਦਾ ਹੈ। ਇੱਥੋਂ ਦਾ ਸੱਭਿਆਚਾਰ ਅਜਿਹਾ ਹੈ ਕਿ ਜੇਕਰ ਤੁਸੀਂ ਇੱਥੇ ਬਿਕਨੀ ਪਾ ਕੇ ਵੀ ਘੁੰਮੋਗੇ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਜੇਕਰ ਤੁਹਾਨੂੰ ਪਾਰਟੀਆਂ ਪਸੰਦ ਹਨ ਤਾਂ ਗੋਆ ਤੁਹਾਡੇ ਲਈ ਹੀ ਬਣਿਆ ਹੈ। ਮੌਨਸੂਨ 'ਚ ਇੱਥੇ ਆਉਣਾ ਤਾਂ ਹੋਰ ਵੀ ਮਜ਼ੇਦਾਰ ਹੁੰਦਾ ਹੈ। ਗੋਆ ਜਾਣ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਫਲਾਈਟ ਦਾ ਲੰਬਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ। [caption id="attachment_389913" align="aligncenter" width="300"]Chandigarh International Airport To Goa direct flight Start on February 20 ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ[/caption] ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਈਟ 20 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਚੰਡੀਗੜ੍ਹ ਏਅਰਪੋਰਟ ਤੋਂ ਹਰ ਰੋਜ਼ ਗੋਆ ਲਈ ਉਡਾਣ ਭਰੇਗੀ। ਇਹ ਫਲਾਈਟ ਏਅਰਪੋਰਟ ਤੋਂ ਰਾਤ 8.10 ਵਜੇ ਉਡਾਣ ਭਰੇਗੀ। ਇੰਡੀਗੋ ਵਲੋਂ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। [caption id="attachment_389911" align="aligncenter" width="300"]Chandigarh International Airport To Goa direct flight Start on February 20 ਜੇਕਰ ਤੁਹਾਡਾ ਵੀ ਟ੍ਰਿਪ 'ਤੇ ਗੋਆ ਜਾਣ ਦਾ ਹੈ ਸੁਪਨਾ ਤਾਂ ਪੜ੍ਹੋ ਇਹ ਖ਼ਬਰ[/caption] ਇਸ ਸਬੰਧੀ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਇਹ ਫਲਾਈਟ ਗੋਆ ਰਾਤ ਦੇ 11 ਵਜੇ ਪਹੁੰਚ ਜਾਵੇਗੀ। ਗੋਆ ਤੋਂ ਇਹ ਫਲਾਈਟ 11.25 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਸਵੇਰੇ 2.15 ਵਜੇ ਉਤਰੇਗੀ। ਇਸ ਫਲਾਈਟ 'ਚ ਕੁੱਲ 170 ਸੀਟਾਂ ਹੋਣਗੀਆਂ। -PTCNews


Top News view more...

Latest News view more...