Sat, Apr 20, 2024
Whatsapp

ਇਸ ਵੱਡੇ ਸਿਆਸੀ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ, 3 ਗੰਭੀਰ ਜ਼ਖਮੀ

Written by  Jashan A -- November 20th 2018 03:08 PM -- Updated: November 20th 2018 03:13 PM
ਇਸ ਵੱਡੇ ਸਿਆਸੀ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ, 3 ਗੰਭੀਰ ਜ਼ਖਮੀ

ਇਸ ਵੱਡੇ ਸਿਆਸੀ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ, 3 ਗੰਭੀਰ ਜ਼ਖਮੀ

ਕਿਰਨ ਖੇਰ ਦੇ ਸਿਆਸੀ ਸਲਾਹਕਾਰ ਦੀ ਜਨਮਦਿਨ ਪਾਰਟੀ 'ਚ ਚੱਲੀ ਗੋਲੀ, 3 ਗੰਭੀਰ ਜ਼ਖਮੀ,ਚੰਡੀਗੜ੍ਹ: ਸੰਸਦ ਮੈਂਬਰ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਦੇਵ ਸਲਾਰੀਆ ਦੀ ਜਨਮਦਿਨ ਪਾਰਟੀ 'ਚ ਗੋਲੀ ਚੱਲਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ 3 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। kiran kherਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਦੇਵ ਸਲਾਰੀਆ ਦਾ ਸੋਮਵਾਰ, 19 ਨਵੰਬਰ ਨੂੰ ਜਨਮਦਿਨ ਸੀ। ਇਸ ਦੌਰਾਨ ਉਨ੍ਹਾਂ ਨੇ ਸੈਕਟਰ-26 ਸਥਿਤ 'ਐੱਫਬਾਰ' 'ਚ ਪਾਰਟੀ ਦਾ ਆਯੋਜਨ ਕੀਤਾ ਸੀ। ਸੂਤਰਾਂ ਅਨੁਸਾਰ ਪਾਰਟੀ ਦੌਰਾਨ ਕਿਸੇ ਸਿਆਸੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ ਅਤੇ ਇੱਕ ਧਿਰ ਵਲੋਂ ਗੋਲੀ ਚਲਾ ਦਿੱਤੀ ਗਈ। kiran kherਇਸ ਪਾਰਟੀ 'ਚ ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਦਗਿਲ, ਕਈ ਭਾਜਪਾ ਕੌਂਸਲਰ ਅਤੇ ਸਿਆਸੀ ਲੋਕ ਸ਼ਾਮਲ ਸਨ, ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਚੱਲਣ ਦੇ ਸਮੇਂ ਮੇਅਰ ਮੌਜੂਦ ਸਨ ਜਾਂ ਉੱਥੋਂ ਨਿਕਲ ਚੁੱਕੇ ਸਨ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। —PTC News


Top News view more...

Latest News view more...