Sat, Apr 20, 2024
Whatsapp

ਚੰਡੀਗੜ੍ਹ ਦੀ ਵਿਆਹੁਤਾ ਔਰਤ ਨਾਲ ਇੱਕ ਹੋਟਲ ਵਿੱਚ ਹੋਇਆ ਬਲਾਤਕਾਰ

Written by  Shanker Badra -- September 25th 2018 10:49 AM -- Updated: September 25th 2018 01:21 PM
ਚੰਡੀਗੜ੍ਹ ਦੀ ਵਿਆਹੁਤਾ ਔਰਤ ਨਾਲ ਇੱਕ ਹੋਟਲ ਵਿੱਚ ਹੋਇਆ ਬਲਾਤਕਾਰ

ਚੰਡੀਗੜ੍ਹ ਦੀ ਵਿਆਹੁਤਾ ਔਰਤ ਨਾਲ ਇੱਕ ਹੋਟਲ ਵਿੱਚ ਹੋਇਆ ਬਲਾਤਕਾਰ

ਚੰਡੀਗੜ੍ਹ ਦੀ ਵਿਆਹੁਤਾ ਔਰਤ ਨਾਲ ਇੱਕ ਹੋਟਲ ਵਿੱਚ ਹੋਇਆ ਬਲਾਤਕਾਰ:ਪੰਚਕੂਲਾ ਦੇ ਇੱਕ ਹੋਟਲ ਵਿੱਚ ਚੰਡੀਗੜ੍ਹ ਦੀ 30 ਸਾਲਾ ਵਿਆਹੁਤਾ ਔਰਤ ਨਾਲ ਚਾਕੂ ਦੀ ਨੋਕ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਵਾਰਦਾਤ ਸਨਿੱਚਰਵਾਰ ਨੂੰ ਪੰਚਕੂਲਾ ਦੇ ਸੈਕਟਰ -21 ਸਥਿਤ ਹੋਟਲ 'ਚ ਵਾਪਰੀ ਹੈ।ਜਿਸ ਸਬੰਧੀ ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੂੰ ਦੁਪਹਿਰ ਦੇ ਖਾਣੇ ਲਈ ਉਸ ਦੀ ਰਿਸ਼ਤੇਦਾਰ ਨੇ ਸੱਦਿਆ ਸੀ ਅਤੇ ਮੁਲਜ਼ਮ ਸਚਿਨ ਵੀ ਉੱਥੇ ਮੌਜੂਦ ਸੀ।ਜਿਸ ਤੋਂ ਬਾਅਦ ਮਹਿਲਾ ਇਹ ਆਖ ਕੇ ਰਿਸ਼ਤੇਦਾਰ ਪੀੜਤ ਨੂੰ ਹੋਟਲ ਦੇ ਕਮਰੇ `ਚ ਸਚਿਨ ਨਾਲ ਇਕੱਲੀ ਛੱਡ ਕੇ ਚਲੀ ਗਈ ਸੀ ਕਿ ਉਸ ਨੂੰ ਕੋਈ ਕੰਮ ਹੈ, ਇਸ ਲਈ ਉਸ ਨੁੰ ਜਾਣਾ ਪਵੇਗਾ। ਜਿਸ ਤੋਂ ਬਾਅਦ ਜਦੋਂ ਔਰਤ ਕੁਝ ਬੇਚੈਨੀ ਜਿਹੀ ਮਹਿਸੂਸ ਕਰਨ ਲੱਗੀ, ਤਾਂ ਉਸ ਨੇ ਕਮਰੇ `ਚੋਂ ਬਾਹਰ ਜਾਣਾ ਚਾਹਿਆ ਪਰ ਤਦ ਸਚਿਨ ਨੇ ਉਸ ਨੂੰ ਫੜ ਲਿਆ ਤੇ ਚਾਕੂ ਦੀ ਨੋਕ `ਤੇ ਉਸ ਨਾਲ ਜਬਰ-ਜਨਾਹ ਕੀਤਾ।ਮੁਲਜ਼ਮ ਸਚਿਨ ਨੇ ਉਸ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਆਪਣੇ ਨਾਲ ਵਾਪਰੀ ਕੋਈ ਵੀ ਗੱਲ ਕਿਸੇ ਨੂੰ ਨਾ ਦੱਸੇ ਪਰ ਔਰਤ ਨੇ ਆਪਣੀ ਹੱਡ-ਬੀਤੀ ਆਪਣੇ ਪਤੀ ਨੂੰ ਦੱਸ ਦਿੱਤੀ ਤੇ ਉਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਾ। ਪੰਚਕੂਲਾ ਪੁਲਿਸ ਨੇ ਗੁਰਦਾਸਪੁਰ ਦੇ ਇੱਕ ਨਿਵਾਸੀ ਸਚਿਨ ਵਿਰੁੱਧ ਕੇਸ ਦਰਜ ਕੀਤਾ ਹੈ।ਇਸ ਮਾਮਲੇ 'ਚ ਪੀੜਤ ਔਰਤ ਦੀ ਇੱਕ ਮਹਿਲਾ ਰਿਸ਼ਤੇਦਾਰ ਖਿ਼ਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ ,ਜਿਸ ਉੱਤੇ ਦੋਸ਼ ਹੈ ਕਿ ਉਸ ਨੇ ਹੀ ਸਚਿਨ ਨਾਲ ਮਿਲ ਕੇ ਇਹ ਸਾਜਿ਼ਸ਼ ਰਚੀ ਸੀ।ਐੱਸਐੱਚਓ ਇੰਸਪੈਕਟਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ।ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ। -PTCNews


Top News view more...

Latest News view more...