ਕੋਰੋਨਾ ਦੇ ਵੱਧ ਰਹੇ ਮਾਮਲੇ, ਚੰਡੀਗੜ੍ਹ ‘ਚ ਲੱਗ ਸਕਦਾ ਹੈ ਲੌਕਡਾਉਨ

ਦੁਨੀਆਂ ਭਰ ‘ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ, ਉੱਥੇ ਹੀ ਭਾਰਤ ‘ਚ ਲਾਗ ਦੇ ਮਾਮਲੇ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਹੇ ਹਨ। ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ‘ਚ 3,60,960 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3293 ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਹਾਲਾਂਕਿ 2,15,162 ਲੋਕ ਵੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ‘ਚ 3,23,023 ਨਵੇਂ ਮਾਮਲੇ ਸਾਹਮਣੇ ਆਏ ਸਨ।Coronavirus Punjab Updates: The total number of coronavirus cases in Punjab has increased to 3,51,282 with 5,932 new COVID-19 cases.

Read More : ਪੰਜਾਬ ‘ਚ ਗਹਿਰਾ ਹੁੰਦਾ ਜਾ ਰਿਹਾ ਕੋਰੋਨਾ ਸੰਕਟ, ਮੌਤ ਦਰ ‘ਚ ਹੋ ਰਿਹਾ ਲਗਾਤਾਰ ਵਾਧਾ

ਉਥੇ ਹੀ ਜੇਕਰ ਗੱਲ ਕੀਤੀ ਜਾਵੇ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਸਕਦੀਆਂ ਹਨ । ਇਨ੍ਹਾਂ ਗਾਈਡਲਾਈਜ਼ ਮੁਤਾਬਕ ਮੋਹਾਲੀ ਜ਼ਿਲ੍ਹੇ ‘ਚ ਸਖਤੀ ਕੀਤੀ ਗਈ ਹੈ ਉਥੇ ਹੀ ਹੁਣ ਚਰਚਾ ਇਹ ਵੀ ਹੈ ਕਿ ਚੰਡੀਗੜ੍ਹ ਵਿਚ ਲੌਕ ਡਾਉਂਨ ਲੱਗ ਸਕਦਾ ਹੈ ਅਤੇ ਨਾਈਟ ਕਰਫਿਊ ਦੇ ਸਮੇਂ ਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ

ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨ ਬ ਦਿਨ ਵਧਦੇ ਜਾ ਰਹੇ ਹਨ। ਇਸ ਦੇ ਚੱਲਦਿਆਂ ਸੂਬਾ ਸਰਕਾਰ ਨੇ ਸਖਤੀ ਵੀ ਹੋਰ ਵਧਾ ਦਿੱਤੀ ਹੈ। ਅੱਜ ਪੰਜਾਬ ਭਰ ਚ ਸ਼ਾਮ ਪੰਜ ਵਜੇ ਤੋਂ ਦੁਕਾਨਾਂ ਬੰਦ ਹੋਈਆਂ ਤੇ ਛੇ ਵਜੇ ਤੋਂ ਨਾਈਟ ਕਰਫਿਊ ਸ਼ੁਰੂ ਹੋ ਗਿਆ। ਪਰ ਸਖਤੀ ਦੇ ਬਾਵਜੂਦ ਮਹਾਮਾਰੀ ਤੇ ਕਾਬੂ ਨਹੀਂ ਪੈ ਰਿਹਾ। ਮੰਗਲਵਾਰ ਪੰਜਾਬ ‘ਚ ਕੋਰੋਨਾ ਵਾਇਰਸ ਨਾਲ 100 ਲੋਕਾਂ ਨੇ ਆਪਣੀ ਜਾਨ ਗਵਾਈ ਹੈ।