Advertisment

ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ 'ਤੇ ਇਸ ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ, ਤੁਸੀਂ ਵੀ ਸੁਣੋ

author-image
Jashan A
Updated On
New Update
ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ 'ਤੇ ਇਸ ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ, ਤੁਸੀਂ ਵੀ ਸੁਣੋ
Advertisment
ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮ ਲਾਗੂ ਹੋਣ 'ਤੇ ਇਸ ਪੁਲਿਸ ਮੁਲਾਜ਼ਮ ਨੇ ਗੀਤ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ, ਤੁਸੀਂ ਵੀ ਸੁਣੋ,ਚੰਡੀਗੜ੍ਹ: ਪਹਿਲੀ ਸਤੰਬਰ ਤੋਂ ਦੇਸ਼ ਭਰ 'ਚ ਟਰੈਫਿਕ ਨਿਯਮਾਂ 'ਚ ਬਦਲਾਅ ਹੋ ਗਏ ਹਨ। ਕੁਝ ਲੋਕਾਂ ਨੇ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਵੀ ਕੁਝ ਲੋਕ ਅਜੇ ਵੀ ਉਸੇ ਰਸਤੇ 'ਤੇ ਹਨ। ਅਜਿਹੇ 'ਚ ਚੰਡੀਗੜ੍ਹ ਪੁਲਿਸ ਦੇ ASI ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਪੰਜਾਬੀ ਗਾਣਾ ਪੇਸ਼ ਕੀਤਾ ਹੈ। ਜਿਸ 'ਚ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਜੁਰਮਾਨੇ ਵਿੱਚ ਵਾਧੇ ਬਾਰੇ ਜਾਗਰੂਕ ਕਰ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਇਹ ਗਾਣਾ ਆਪਣੇ ਅਧਿਕਾਰਤ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ।ਜਿਸ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕੇ ASI ਭੁਪਿੰਦਰ ਸਿੰਘ ਕਿਸ ਤਰ੍ਹਾਂ ਗੀਤ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ 24 ਘੰਟੇ ਨਜ਼ਰ ਰੱਖੇ ਜਾਣ ਤੋਂ ਬਾਅਦ ਪ੍ਰਭਾਵਿਤ ਪਿੰਡਾਂ ਵਿੱਚ ਹਾਲਾਤ ਆਮ ਵਰਗੇ ਬਣਨ ਲੱਗੇ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੋਟਰ ਵਾਹਨ ਐਕਟ ਦੇ ਪਾਸ ਹੋਣ ਤੋਂ ਬਾਅਦ ਜੁਰਮਾਨਿਆਂ 'ਚ ਭਾਰੀ ਵਾਧਾ ਹੋਇਆ ਹੈ। ਹੁਣ, ਸੀਟ ਬੈਲਟ ਤੋਂ ਬਿਨਾਂ ਵਾਹਨ ਚਲਾਉਣ 'ਤੇ 300 ਰੁਪਏ ਦੀ ਬਜਾਏ 1000 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਦੋਪਹੀਆ ਵਾਹਨ' ਤੇ ਟ੍ਰਿਪਲ ਸਵਾਰੀ ਕਰਨ 'ਤੇ ਇਸ ਦੀ ਕੀਮਤ 100 ਰੁਪਏ ਦੀ ਥਾਂ 1000 ਰੁਪਏ ਹੋਵੇਗੀ। ਇਸੇ ਤਰ੍ਹਾਂ ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣ' 'ਤੇ 1000 ਰੁਪਏ ਅਤੇ ਲਾਇਸੈਂਸ ਦੇਣੇ ਪੈਣਗੇ। -PTC News-
punjabi-news chandigarh-news latest-chandigarh-news new-traffic-rules new-traffic-rules-news asi-bhupinder-singh-sing-song
Advertisment

Stay updated with the latest news headlines.

Follow us:
Advertisment