Thu, Apr 25, 2024
Whatsapp

ਪੁਲਿਸ ਅਫਸਰ ਦੀ ਧੀ ਦਾ ਸ਼ਰਮਨਾਕ ਕਾਰਾ, ਵਾਹਨਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾੜ ਨਾਲ ਕੁੱਟਿਆ, ਦੇਖੋ ਵੀਡੀਓ

Written by  Jashan A -- June 26th 2019 12:37 PM -- Updated: June 26th 2019 12:38 PM
ਪੁਲਿਸ ਅਫਸਰ ਦੀ ਧੀ ਦਾ ਸ਼ਰਮਨਾਕ ਕਾਰਾ, ਵਾਹਨਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾੜ ਨਾਲ ਕੁੱਟਿਆ, ਦੇਖੋ ਵੀਡੀਓ

ਪੁਲਿਸ ਅਫਸਰ ਦੀ ਧੀ ਦਾ ਸ਼ਰਮਨਾਕ ਕਾਰਾ, ਵਾਹਨਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾੜ ਨਾਲ ਕੁੱਟਿਆ, ਦੇਖੋ ਵੀਡੀਓ

ਪੁਲਿਸ ਅਫਸਰ ਦੀ ਧੀ ਦਾ ਸ਼ਰਮਨਾਕ ਕਾਰਾ, ਵਾਹਨਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾੜ ਨਾਲ ਕੁੱਟਿਆ, ਦੇਖੋ ਵੀਡੀਓ,ਚੰਡੀਗੜ੍ਹ: ਬੀਤੀ ਸ਼ਾਮ ਚੰਡੀਗੜ੍ਹ ਦੇ ਟ੍ਰਿਬਿਊਨ ਚੋਂਕ ਕੋਲ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਪੁਲਿਸ ਅਫਸਰ ਦੇ ਧੀ ਨੇ ਜੰਮ ਕੇ ਹੰਗਾਮਾ ਕੀਤਾ। ਦਰਅਸਲ, ਦੋ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਆਪਣੇ ਆਪ ਨੂੰ ਵੱਡੇ ਅਫਸਰ ਦੀ ਧੀ ਦੱਸਣ ਵਾਲੀ ਇਕ ਕੁੜੀ ਵੀ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਕੁੜੀ ਆਖ ਰਹੀ ਸੀ ਕਿ ਉਹ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਧੀ ਹੈ। ਉਸ ਨੇ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਰਾੜ ਨਾਲ ਕੁੱਟਿਆ ਕਿ ਰਾਡ ਵੀ ਟੁੱਟ ਗਈ। ਨੌਜਵਾਨ ਦੇ ਸਿਰ 'ਚ ਤਿੰਨ ਟਾਂਕੇ ਲੱਗੇ ਹਨ। ਹੋਰ ਪੜ੍ਹੋ: ਚੋਰੀ ਦੀ ਗੱਡੀ ਲੈਕੇ ਭੱਜ ਰਹੇ ਨੌਜਵਾਨ ਨੂੰ ਗੱਡੀ ਸਮੇਤ ਪੁਲਿਸ ਨੇ ਧਰ ਦਬੋਚਿਆ ਮਿਲੀ ਜਾਣਕਾਰੀ ਮੁਤਾਬਕ ਬੀਤੀ ਮੋਹਾਲੀ ਦੀ ਰਹਿਣ ਵਾਲੀ ਸ਼ੀਤਲ ਆਪਣੀ ਕਾਰ 'ਚ ਜਾ ਰਹੀ ਸੀ, ਜਦੋਂ ਉਹ ਟ੍ਰਿਬਿਊਨ ਚੌਕ ਤੋਂ ਇੰਡਸਟ੍ਰੀਅਲ ਏਰੀਆ ਵਾਲੇ ਸਲਿੱਪ ਰੋਡ 'ਤੇ ਸੀ ਤਾਂ ਉਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਯੂ-ਟਰਨ ਮਾਰਿਆ ਤਾਂ ਇਸ ਦੌਰਾਨ ਪਿੱਛੋਂ ਸੈਕਟਰ-29 ਨਿਵਾਸੀ ਨਿਤਿਨ ਵੀ ਆਪਣੀ ਕਾਰ 'ਚ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਦੀ ਕਾਰ ਦੀ ਸ਼ੀਤਲ ਦੀ ਕਾਰ ਨਾਲ ਟੱਕਰ ਹੁੰਦੇ-ਹੁੰਦੇ ਬਚੀ। ਜਦੋਂ ਨਿਤਿਨ ਨੇ ਉਸਨੂੰ ਠੀਕ ਤਰ੍ਹਾਂ ਡਰਾਈਵ ਕਰਨ ਲਈ ਕਿਹਾ ਤਾਂ ਇਸ 'ਤੇ ਸ਼ੀਤਲ ਭੜਕ ਗਈ ਅਤੇ ਕਿਹਾ-ਸੁਣੀ ਮਗਰੋਂ ਉਸ ਨੇ ਨਿਤਿਨ ਨੂੰ ਰਾੜ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਫਿਲਹਾਲ ਪੁਲਿਸ ਕਾਰਵਾਈ ਕਰਦਿਆਂ ਮੁਲਜ਼ਮ ਸ਼ੀਤਲ ਨਿਵਾਸੀ ਮੋਹਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

-PTC News

Top News view more...

Latest News view more...