Fri, Apr 26, 2024
Whatsapp

ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫ਼ੈਲੀ ਸਨਸਨੀ 

Written by  Shanker Badra -- February 05th 2020 02:45 PM -- Updated: February 05th 2020 02:46 PM
ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫ਼ੈਲੀ ਸਨਸਨੀ 

ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫ਼ੈਲੀ ਸਨਸਨੀ 

ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, ਫ਼ੈਲੀ ਸਨਸਨੀ:ਚੰਡੀਗੜ੍ਹ : ਕੀ ਕਿਸੇ ਲੜਕੀ ਨੂੰ ਇਸ ਦੁਨੀਆਂ ਨੂੰ ਵੇਖਣ ਦਾ ਅਧਿਕਾਰ ਨਹੀਂ ਹੈ, ਜਿਨ੍ਹਾਂ ਨੂੰ ਜੀਨ ਤੋਂ ਪਹਿਲਾਂ ਮਾਰਿਆ ਜਾ ਰਿਹਾ ਹੈ। ਚੰਡੀਗੜ੍ਹ ਦੇ 56 ਸੈਕਟਰ 'ਚ ਇੱਕ ਨਵਜੰਮੀ ਬੱਚੀ ਦੀ ਲਾਸ਼ ਗਟਰ ਵਿੱਚ ਤੈਰਦੀ ਹੋਈ ਮਿਲੀ ਹੈ। ਇਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ। ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। [caption id="attachment_386807" align="aligncenter" width="300"]Chandigarh of a newborn baby found in a gutter in Sector-56 ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੇ ਬੱਚੀ ਦੀ ਲਾਸ਼, ਫ਼ੈਲੀ ਸਨਸਨੀ[/caption] ਦਰਅਸਲ 'ਚ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸੈਕਟਰ- 56 ਵਿੱਚ ਸੀਵਰੇਜ ਦਾ ਗਟਰ ਬੰਦ ਹੋਣ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਜਦੋਂ ਨਗਰ ਨਿਗਮ ਦੇ ਕਰਮਚਾਰੀ ਗਟਰ ਦਾ ਢੱਕਣ ਖੋਲ੍ਹ ਕੇ ਗਟਰ ਦੀ ਸਫ਼ਾਈ ਕਰਨ ਲੱਗੇ ਤਾਂ ਹੈਰਾਨ ਰਹਿ ਗਏ। ਸੀਵਰੇਜ ਦੇ ਪਾਣੀ ਵਿੱਚ ਇੱਕ ਨਵਜੰਮੀ ਬੱਚੀ ਦੀ ਲਾਸ਼ ਤੈਰ ਰਹੀ ਸੀ। ਜਿਸ ਤੋਂ ਬਾਅਦ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੈਕਟਰ -56 ਪਲਸੌਰਾ ਪੁਲਿਸ ਚੌਕੀ ਇੰਚਾਰਜ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ ਹੈ। [caption id="attachment_386805" align="aligncenter" width="300"]Chandigarh of a newborn baby found in a gutter in Sector-56 ਚੰਡੀਗੜ੍ਹ ਦੇ ਸੈਕਟਰ -56 'ਚ ਗਟਰ 'ਚੋਂ ਮਿਲੀ ਨਵਜੰਮੇ ਬੱਚੀ ਦੀ ਲਾਸ਼, ਫ਼ੈਲੀ ਸਨਸਨੀ[/caption] ਇਸ ਦੌਰਾਨ ਸਬ-ਇੰਸਪੈਕਟਰ ਜੋਗਿੰਦਰ ਸਿੰਘ ਅਨੁਸਾਰ ਬੁੱਧਵਾਰ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ -56 ਕਮਿਊਨਿਟੀ ਸੈਂਟਰ ਦੇ ਪਿਛਲੇ ਪਾਸੇ ਸੀਵਰੇਜ ਦੇ ਗਟਰ ਵਿੱਚ ਇੱਕ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ ਅਤੇ ਤੁਰੰਤ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਬੱਚੀ ਨੂੰ ਗਟਰ 'ਚੋਂ ਬਾਹਰ ਕੱਢ ਕੇ ਸੈਕਟਰ -16ਹਸਪਤਾਲ ਵਿਖੇ ਭੇਜਿਆ ਗਿਆ ਹੈ,ਜਿਥੇ ਇਸ ਦਾ ਪੋਸਟਮਾਰਟਮ ਹੋਵੇਗਾ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। -PTCNews


Top News view more...

Latest News view more...