Sat, Apr 20, 2024
Whatsapp

ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ

Written by  Shanker Badra -- December 08th 2019 09:59 AM
ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ

ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ

ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ:ਚੰਡੀਗੜ੍ਹ : ਚੰਡੀਗੜ੍ਹ ਥਾਣਾ ਸੈਕਟਰ-39 ਦੀ ਪੁਲਿਸ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 418 ਗ੍ਰਾਮ ਹੈਰੋਇਨ ਸਮੇਤ 2 ਨਾਈਜੀਰੀਅਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਓਬੀਬੁਲੂ (31) ਤੇ ਅਜੁਕਾ (38) ਵਜੋਂ ਹੋਈ ਹੈ। ਚੰਡੀਗੜ੍ਹ ਪੁਲਿਸ ਨੇ ਸੈਕਟਰ-39 'ਚ 1 ਨਾਈਜ਼ੀਰੀਅਨ ਵਿਅਕਤੀ ਨੂੰ ਸ਼ੱਕੀ ਹਾਲਾਤ 'ਚ ਦੇਖਿਆ। ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਵਿਦੇਸ਼ੀ ਵਿਅਕਤੀ ਦੀ ਜਾਂਚ ਕੀਤੀ ਤਾਂ ਉਸ ਕੋਲੋਂ 207 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। [caption id="attachment_367280" align="aligncenter" width="300"]Chandigarh police Arrest two Nigerians Persons with heroin ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ[/caption] ਇਸੇ ਤਰ੍ਹਾਂ ਪੈਟਰੋਲਿੰਗ ਡਿਊਟੀ ਸਮੇਂ ਪੁਲਿਸ ਨੇ ਸੈਕਟਰ-39 'ਚੋਂ ਨਾਈਜ਼ੀਰੀਅਨ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਦੋਂ ਪੁਲਿਸ ਨੇ ਨਾਈਜੀਰੀਅਨ ਵਿਅਕਤੀ ਨੂੰ ਦੇਖਿਆ ਤਾਂ ਪੁਲਿਸ ਨੂੰ ਦੇਖ ਕੇ ਵਾਪਸ ਮੁੜ ਰਿਹਾ ਸੀ। ਜਦੋਂ ਪੁਲਿਸ ਟੀਮ ਵੱਲੋਂ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ 211 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਥਾਣਾ ਸੈਕਟਰ-39 'ਚ ਕੇਸ ਦਰਜ ਕਰ ਲਿਆ ਹੈ ਅਤੇ ਦੋਵੇਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। [caption id="attachment_367279" align="aligncenter" width="300"]Chandigarh police Arrest two Nigerians Persons with heroin ਚੰਡੀਗੜ੍ਹ ਪੁਲਿਸ ਨੇ ਦੋ ਨਾਇਜੀਰੀਅਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ , ਦਿੱਲੀ ਤੋਂ ਲਿਆ ਕੇ ਵੇਚਦੇ ਸੀ ਨਸ਼ਾ[/caption] ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮਾਂ ਦਾ ਆਪਸ 'ਚ ਕੋਈ ਸਬੰਧ ਨਹੀਂ ਹੈ। ਮੁਲਜ਼ਮ ਦਿੱਲੀ ਤੋਂ ਹੀ ਆਪਣੇ ਗਾਹਕ ਨਾਲ ਸੰਪਰਕ ਕਰਕੇ ਕੈਬ ਰਾਹੀਂ ਚੰਡੀਗੜ੍ਹ ਆਉਂਦੇ ਸਨ ਅਤੇ ਇਥੇ ਨਸ਼ਾ ਵੇਚਦੇ ਸੀ। ਇਸ ਤੋਂ ਪਹਿਲਾਂ 2 ਤੋਂ 3 ਵਾਰੀ ਚੰਡੀਗੜ੍ਹ ਆ ਚੁੱਕੇ ਹਨ। ਪੁਲਿਸ ਅਨੁਸਾਰ ਬਰਾਮਦ ਕੀਤੀ ਹੈਰੋਇਨ ਅੰਤਰਰਾਸ਼ਟਰੀ ਬਜ਼ਾਰ ਵਿੱਚ ਦੀ ਕੀਮਤ ਲਗਭਗ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। -PTCNews


Top News view more...

Latest News view more...