ਚੰਡੀਗੜ੍ਹ: ਲੋਹੜੀ ਤੋਂ ਪਹਿਲਾਂ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

chandigarh
ਚੰਡੀਗੜ੍ਹ: ਲੋਹੜੀ ਤੋਂ ਪਹਿਲਾਂ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਚੰਡੀਗੜ੍ਹ: ਲੋਹੜੀ ਤੋਂ ਪਹਿਲਾਂ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ,ਚੰਡੀਗੜ੍ਹ: ਚੰਡੀਗੜ੍ਹ ‘ਚ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨ ਦਿਨ ‘ਚ 11 ਵਜੇ ਤੋਂ ਬਾਅਦ ਧੁੱਪ ਤਾਂ ਨਿਕਲੀ ਪਰ ਠੰਡੀਆਂ ਹਵਾਵਾਂ ਨੇ ਇਸ ਦੇ ਅਸਰ ਨੂੰ ਖਤਮ ਕਰ ਦਿੱਤਾ। ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ‘ਤੇ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

chandigarh
ਚੰਡੀਗੜ੍ਹ: ਲੋਹੜੀ ਤੋਂ ਪਹਿਲਾਂ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ 12 ਜਨਵਰੀ ਨੂੰ ਮੀਂਹ ਪਵੇਗਾ ਅਤੇ ਰਾਤ ਦੇ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ ਪਰ ਉਸ ਤੋਂ ਬਾਅਦ ਮੌਸਮ ਫਿਰ ਤੋਂ ਖੁਸ਼ਕ ਹੋ ਜਾਵੇਗਾ। ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਲੋਕ ਠੁਰ-ਠੁਰ ਕਰਦੇ ਦਿਖਾਈ ਦੇਣਗੇ।

chandigarh
ਚੰਡੀਗੜ੍ਹ: ਲੋਹੜੀ ਤੋਂ ਪਹਿਲਾਂ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਠੰਡ ਕਾਰਨ ਲੋਕਾਂ ਦੇ ਕੰਮਕਾਜ ਤੇ ਆਵਾਜਾਈ ‘ਤੇ ਵੱਧ ਅਸਰ ਪੈ ਸਕਦਾ ਹੈ। ਜਿਸ ਕਾਰਨ ਲੋਕਾਂ ਨੂੰ ਕੁਝ ਸਮਾਂ ਘਰ ‘ਚ ਹੀ ਗੁਜ਼ਾਰਨਾ ਪੈ ਸਕਦਾ ਹੈ।ਚੰਡੀਗੜ੍ਹ ਏਅਰਪੋਰਟ ਦਾ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਅਤੇ ਹੇਠਲਾ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

-PTC News