ਚੰਡੀਗੜ੍ਹ ‘ਚ ਕੋਰੋਨਾ ਨਾਲ 5ਵੀਂ ਮੌਤ, ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ੀਟਿਵ

Chandigarh reports fifth death due to Covid-19
ਚੰਡੀਗੜ੍ਹ 'ਚ ਕੋਰੋਨਾ ਨਾਲ 5ਵੀਂ ਮੌਤ, ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ੀਟਿਵ 

ਚੰਡੀਗੜ੍ਹ ‘ਚ ਕੋਰੋਨਾ ਨਾਲ 5ਵੀਂ ਮੌਤ, ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਰਿਪੋਰਟ ਆਈ ਪਾਜ਼ੀਟਿਵ:ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਚੰਡੀਗੜ੍ਹ ਸ਼ਹਿਰ ਵਿਚ ਮੰਗਲਵਾਰ ਸਵੇਰੇ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਪਹਿਲਾ ਬਾਪੂਧਾਮ ਕਾਲੋਨੀ ਦਾ 35 ਸਾਲਾ ਵਿਅਕਤੀ ਅਤੇ ਦੂਜਾ ਸੈਕਟਰ-30 ਦੀ 80 ਸਾਲਾ ਬਜ਼ੁਰਗ ਮਹਿਲਾ ਹੈ।

ਜਾਣਕਾਰੀ ਅਨੁਸਾਰ ਸੈਕਟਰ-30 ਦੀ ਰਹਿਣ ਵਾਲੀ 80 ਸਾਲ ਦੀ ਔਰਤ ਦੀ ਮੌਤ ਤੋਂ ਬਾਅਦ ਰਿਪੋਰਟ ਪਾਜ਼ੀਟਿਵ ਆਈ ਹੈ। ਔਰਤ ਨੂੰ ਜੀਐਮਐਸਐਚ -16 ਵਿਚ ਮ੍ਰਿਤਕ ਅਵਸਥਾ ਵਿਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਸਨ। ਅੱਜ ਸਵੇਰੇ ਔਰਤ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਚੰਡੀਗੜ੍ਹ ‘ਚ ਕੋਰੋਨਾ ਕਾਰਨ ਹੋਈ ਇਹ 5ਵੀਂ ਮੌਤ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਸ਼ਹਿਰ ‘ਚ ਹੁਣ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 299 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚੋਂ 81 ਐਕਟਿਵ ਕੇਸ ਹਨ। ਦੱਸਣਯੋਗ ਹੈ ਕਿ ਸੈਕਟਰ-30 ਤੋਂ ਕਾਫੀ ਸਮੇਂ ਤੱਕ ਕੋਈ ਕੋਰੋਨਾ ਦਾ ਕੇਸ ਨਹੀਂ ਆਇਆ ਸੀ ਪਰ ਹੁਣ ਇੱਥੇ ਨਵਾਂ ਕੇਸ ਸਾਹਮਣੇ ਆਉਣ ਤੋਂ ਬਾਅਦ ਹਫੜਾ -ਦਫੜੀ ਮਚ ਗਈ ਹੈ।
-PTCNews