ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

Chandigarh Road accident ,Death of 3 youths
ਚੰਡੀਗੜ੍ਹ 'ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ :ਚੰਡੀਗੜ੍ਹ : ਸ਼ਹਿਰ ਦੇ ਕਲਾਗ੍ਰਾਮ ਲਾਈਟ ਪੁਆਇੰਟ ‘ਤੇ ਸ਼ਨਿੱਚਰਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਮੋਟਰਸਾਈਕਲ ਨੂੰ ਕਿਸੇ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਪੀਜੀਆਈ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।

Chandigarh Road accident ,Death of 3 youths

ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

ਮ੍ਰਿਤਕਾਂ ਦੀ ਪਛਾਣ ਹੈਦਰ (24) ਵਾਸੀ ਸੈਕਟਰ-29 , ਸ਼ਾਨ ਖ਼ਾਨ ਉਰਫ ਸ਼ਾਨੂ (26) ਅਤੇ ਸ਼ਾਹਜਹਾਂ ਹੁਸੈਨ ਉਰਫ ਸ਼ਾਹਰੁਖ (25) ਵਾਸੀ ਸੈਕਟਰ-45ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਹੈਦਰ ਤੇ ਸ਼ਾਨ ਦੋਵੇਂ ਰਿਸ਼ਤੇਦਾਰੀ ‘ਚ ਭਰਾ ਸਨ, ਜਦਕਿ ਸ਼ਾਹਰੁਖ ਉਨ੍ਹਾਂ ਦਾ ਦੋਸਤ ਸੀ। ਹੈਦਰ ਦਾ ਸੈਕਟਰ-46 ‘ਚ ਆਪਣਾ ਸੈਲੂਨ ਸੀ ਅਤੇ ਸ਼ਾਨੂ ਸੈਕਟਰ-34 ‘ਚ ਇਕ ਸੈਲੂਨ ‘ਚ ਕੰਮ ਕਰਦਾ ਸੀ ਤੇ ਸ਼ਾਹਰੁਖ ਸੈਕਟਰ-32 ਸਥਿਤ ਇਕ ਬੂਟੀਕ ‘ਚ ਲੇਡੀਜ਼ ਟੇਲਰ ਦਾ ਕੰਮ ਕਰਦਾ ਸੀ।

Chandigarh Road accident ,Death of 3 youths

ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

ਮਿਲੀ ਜਾਣਕਾਰੀ ਅਨੁਸਾਰ 24 ਜੁਲਾਈ ਨੂੰ ਹੈਦਰ ਦਾ ਨਿਕਾਹ ਹੋਣਾ ਸੀ। ਉਥੇ ਹੀ, ਸ਼ਾਨੂ ਦਾ ਵੀ ਸਤੰਬਰ ‘ਚ ਨਿਕਾਹ ਹੋਣਾ ਤੈਅ ਹੋਇਆ ਸੀ।ਜਿਸ ਕਰਕੇ 24 ਨੂੰ ਹੈਦਰ ਦੀ ਯੂਪੀ ਦੇ ਨਜੀਬਾਬਾਦ ਵਿਖੇ ਬਾਰਾਤ ਜਾਣੀ ਸੀ। ਇਸ ਦੇ ਲਈ ਘਰ ਵਾਲੇ ਨਿਕਾਹ ਦੀਆਂ ਤਿਆਰੀਆਂ ‘ਚ ਲੱਗੇ ਸਨ ਪਰ ਇਸ ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।

Chandigarh Road accident ,Death of 3 youths

ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ , 3 ਨੌਜਵਾਨਾਂ ਦੀ ਮੌਤ , ਮਾਂ ਆਪਣੇ ਪੁੱਤ ਦੇ ਵਿਆਹ ਦੇ ਵੰਡ ਰਹੀ ਸੀ ਕਾਰਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਠਿੰਡਾ : ਇੱਕ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਲਿਆ ਫਾਹਾ

ਦੱਸਿਆ ਜਾਂਦਾ ਹੈ ਕਿ ਹੈਦਰ ਦੀ ਮਾਂ ਪੁੱਤ ਦੇ ਨਿਕਾਹ ਦੇ ਕਾਰਡ ਰਿਸ਼ਤੇਦਾਰਾਂ ਨੂੰ ਵੰਡਣ ਗਈ ਸੀ ਪਰ ਦੇਰ ਰਾਤ ਮਿਲੀ ਸੂਚਨਾ ਤੋਂ ਬਾਅਦ ਘਰ ‘ਚ ਮਾਤਮ ਪਸਰ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੈਦਰ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਪਰਿਵਾਰ ‘ਚ ਹੈਦਰ ਦੀ ਮਾਂ ਤੇ ਉਸ ਦਾ ਛੋਟਾ ਭਰਾ ਆਮਿਰ ਰਹਿ ਗਿਆ ਹੈ।
-PTCNews