Sat, Apr 20, 2024
Whatsapp

ਦੋਵੇਂ ਬੱਚੇ ਘਰੋਂ ਗਏ ਸਨ ਸਕੂਲ ਪਰ ਵਾਪਸ ਘਰ ਨਹੀਂ ਪਰਤੇ ,ਵਾਪਰੀ ਇਹ ਘਟਨਾ

Written by  Shanker Badra -- October 26th 2018 03:20 PM
ਦੋਵੇਂ ਬੱਚੇ ਘਰੋਂ ਗਏ ਸਨ ਸਕੂਲ ਪਰ ਵਾਪਸ ਘਰ ਨਹੀਂ ਪਰਤੇ ,ਵਾਪਰੀ ਇਹ ਘਟਨਾ

ਦੋਵੇਂ ਬੱਚੇ ਘਰੋਂ ਗਏ ਸਨ ਸਕੂਲ ਪਰ ਵਾਪਸ ਘਰ ਨਹੀਂ ਪਰਤੇ ,ਵਾਪਰੀ ਇਹ ਘਟਨਾ

ਦੋਵੇਂ ਬੱਚੇ ਘਰੋਂ ਗਏ ਸਨ ਸਕੂਲ ਪਰ ਵਾਪਸ ਘਰ ਨਹੀਂ ਪਰਤੇ ,ਵਾਪਰੀ ਇਹ ਘਟਨਾ:ਚੰਡੀਗੜ੍ਹ: ਪੰਜਾਬ ਅੰਦਰ ਅਕਸਰ ਹੀ ਬੱਚੇ ਅਗਵਾ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਚੰਡੀਗੜ੍ਹ ਦੇ ਰਾਏਪੁਰ ਖ਼ੁਰਦ ਤੋਂ 2 ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਬੱਚੇ ਸਕੂਲ ਗਏ ਸਨ ਪਰ ਵਾਪਸ ਘਰ ਨਹੀਂ ਪਰਤੇ ,ਜਿਸ ਕਾਰਨ ਦੋਹਾਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਲੱਭ ਰਹੇ ਹਨ। ਜਾਣਕਾਰੀ ਅਨੁਸਾਰ ਜੰਗਲ ਵਿੱਚੋਂ ਦੋਹਾਂ ਬੱਚਿਆਂ ਦੇ ਕੱਪੜੇ ਅਤੇ ਬੈਗ ਬਰਾਮਦ ਹੋਏ ਹਨ।ਇਨ੍ਹਾਂ ਬੱਚਿਆਂ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ ਜੋ ਕਿ 5ਵੀਂ ਜਮਾਤ ਦੇ ਵਿਦਿਆਰਥੀ ਸਨ। ਇਸ ਦੌਰਾਨ ਦੋਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਵੇਰ ਦੇ ਬੱਚੇ ਸਕੂਲ ਗਏ ਹੋਏ ਸਨ ਪਰ ਸ਼ਾਮ ਨੂੰ ਘਰ ਨਹੀਂ ਪਰਤੇ।ਇਸ ਤੋਂ ਬਾਅਦ ਦੋਹਾਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਨੇੜਲੇ ਜੰਗਲ `ਚ ਦੋਹਾਂ ਦੇ ਬੈਗ ਅਤੇ ਕੱਪੜੇ ਮਿਲੇ।ਪੁਲਿਸ ਨੇ ਦੋਹਾਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜੰਗਲ ਦੀ ਛਾਣਬੀਣ ਕੀਤੀ ਜਾ ਰਹੀ ਹੈ। -PTCNews


Top News view more...

Latest News view more...