Fri, Apr 19, 2024
Whatsapp

RBI 'ਚ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ

Written by  Shanker Badra -- September 24th 2019 10:40 AM
RBI 'ਚ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ

RBI 'ਚ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ

RBI 'ਚ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ:ਚੰਡੀਗੜ੍ਹ : ਸੈਕਟਰ -17 ਸਥਿਤ ਭਾਰਤੀ ਰਿਜ਼ਰਵ ਬੈਂਕ ਸ਼ਾਖਾ 'ਚ ਬਤੌਰ ਸਿਕਊਰਟੀ ਗਾਰਡ ਤਾਇਨਾਤ ਮੁਲਾਜ਼ਮ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲਖੁਦ ਨੂੰ ਗੋਲ਼ੀ ਮਾਰ ਕੇਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਢਿੱਡ 'ਚ ਗੋਲੀ ਲੱਗਣ ਕਾਰਨ ਉੱਥੇ ਮੌਜੂਦ ਦੂਜੇ ਸਿਕਊਰਟੀ ਗਾਰਡ ਦੀ ਮਦਦ ਨਾਲ ਉਸ ਨੂੰ ਪੀਜੀਆਈ ਲੈ ਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_342926" align="aligncenter" width="300"]Chandigarh: Sector-17 RBI Constable deployed on duty Self shoot RBI 'ਚਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ[/caption] ਮਿਲੀ ਜਾਣਕਾਰੀ ਅਨੁਸਾਰ ਸਿਕਊਰਟੀ ਮੁਲਾਜ਼ਮ ਦੀ ਪਛਾਣ ਆਈਟੀਬੀਪੀ ਜਵਾਨ ਸੁਰੇਸ਼ ਵਜੋਂ ਹੋਈ ਹੈ। ਸੁਰੇਸ਼ ਮੁਲ ਰੂਪ ਤੋਂ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੁਲਸ ਨੇ ਉਸਦੇ ਘਰ ਸੂਚਨਾ ਦੇ ਦਿੱਤੀ ਹੈ।ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਸੈਕਟਰ-17 ਥਾਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। [caption id="attachment_342924" align="aligncenter" width="300"]Chandigarh: Sector-17 RBI Constable deployed on duty Self shoot RBI 'ਚਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ[/caption] ਪੁਲਿਸ ਮੁਤਾਬਕ ਸੁਰੇਸ਼ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੂੰ ਘਟਨਾ ਥਾਂ ਤੋਂ ਐੱਲ.ਐੱਮ.ਜੀ. ਦੇ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਦਾ ਇੱਕ ਖੋਲ, ਸੁਰੇਸ਼ ਨੂੰ ਜਾਰੀ ਕੀਤੀ ਗਈ ਸਰਕਾਰੀ ਐੱਲ.ਐੱਮ.ਜੀ. ਬੰਦੂਕ ਬਰਾਮਦ ਹੋਈ ਹੈ। ਇਸ ਮਗਰੋਂ ਪੁਲਿਸ ਨੇ ਸਾਰੇ ਸਾਮਾਨ ਨੂੰ ਕਬਜ਼ੇ 'ਚ ਲੈ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। [caption id="attachment_342925" align="aligncenter" width="300"]Chandigarh: Sector-17 RBI Constable deployed on duty Self shoot RBI 'ਚਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲੀ , PGI 'ਚ ਦਾਖ਼ਲ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ‘ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ , ਨੌਜਵਾਨ ਹੋਇਆ ਜ਼ਖਮੀਂ ਦੱਸਿਆ ਜਾਂਦਾ ਹੈ ਕਿ ਆਟੀਬੀਪੀ ਜਵਾਨ ਸੁਰੇਸ਼ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਡਿਊਟੀ 'ਤੇ ਆਇਆ ਸੀ। ਇਸ ਦੌਰਾਨ ਅਚਾਨਕ ਆਰਬੀਆਈ ਦੇ ਗੇਟ ਕੋਲ ਗੋਲ਼ੀ ਚੱਲਣ ਦੀ ਆਵਾਜ਼ ਆਈ ,ਜਦੋਂ ਦੂਜੇ ਗਾਰਡ ਨੇ ਦੇਖਿਆ ਕਿ ਜਵਾਨ ਸੁਰੇਸ਼ ਕੁਰਸੀ ਦੇ ਹੇਠਾਂ ਲਹੂਲੁਹਾਨ ਪਿਆ ਹੋਇਆ ਹੈ। ਇਸ ਤੋਂ ਬਾਅਦ ਉਸ ਨੂੰ ਤਰੁੰਤ ਪੀਜੀਆਈ 'ਚ ਲਿਜਾਇਆ ਗਿਆ। -PTCNews


Top News view more...

Latest News view more...