ਚੰਡੀਗੜ੍ਹ: ਸੈਕਟਰ 22 ਦੇ ਰਿਹਾਇਸ਼ੀ ਇਲਾਕੇ ‘ਚੋਂ ਮਿਲਿਆ 5 ਮਹੀਨਿਆਂ ਦੀ ਬੱਚੀ ਦਾ ਭਰੂਣ

ਚੰਡੀਗੜ੍ਹ: ਸੈਕਟਰ 22 ਦੇ ਰਿਹਾਇਸ਼ੀ ਇਲਾਕੇ ‘ਚੋਂ ਮਿਲਿਆ 5 ਮਹੀਨਿਆਂ ਦੀ ਬੱਚੀ ਦਾ ਭਰੂਣ,ਚੰਡੀਗੜ੍ਹ: ਚੰਡੀਗੜ੍ਹ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਮੀਡੀਆ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਸੈਕਟਰ 22 ਦੇ ਰਿਹਾਇਸ਼ੀ ਇਲਾਕੇ ‘ਚ ਲਿਫਾਫੇ ਅੰਦਰ 5 ਮਹੀਨਿਆਂ ਦੀ ਬੱਚੀ ਦਾ ਭਰੂਣ ਮਿਲਿਆ ਹੈ।

ਜਿਸ ਦੌਰਾਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਇਸ ਮਾਮਲੇ ਸਬੰਧੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਸ ਨੇ ਮੌਕੇ ‘ਤੇ ਪੁੱਜ ਕੇ ਭਰੂਣ ਨੂੰ ਜ਼ਬਤ ਕਰਕੇ ਸੈਕਟਰ-16 ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ।

ਸੂਤਰਾਂ ਅਨੁਸਾਰ ਪੁਲਿਸ ਸੈਕਟਰ-17 ਥਾਣਾ ਪੁਲਸ ਨੇ ਅਣਪਛਾਤੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ।ਪੁਲਿਸ ਘਟਨਾ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News