Fri, Apr 19, 2024
Whatsapp

ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ

Written by  Shanker Badra -- August 15th 2019 06:37 PM
ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ

ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ

ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-22 ਵਿਚ 2 ਸਕੀਆਂ ਭੈਣਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਨੋਂ ਭੈਣਾਂ ਸੈਕਟਰ-22 ਦੇ ਮਕਾਨ 'ਚ ਬਤੌਰ ਪੀਜੀ ਰਹਿੰਦੀਆਂ ਸਨ। ਇਨ੍ਹਾਂ ਦੋਵੇਂ ਭੈਣਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤਿਆਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਰਾਜਧਾਨੀ 'ਚ ਹਾਹਾਕਾਰ ਮਚ ਗਈ ਹੈ। [caption id="attachment_329328" align="aligncenter" width="300"]Chandigarh Sector-22 Live in PG Two Sisters murder
ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ[/caption] ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕਾਂ 'ਚੋਂ ਇੱਕ ਦਾ ਨਾਮ ਰਜਵੰਤ ਕੌਰ ਅਤੇ ਦੂਜੀ ਦਾ ਨਾਮ ਮਨਪ੍ਰੀਤ ਕੌਰ ਹੈ। ਇਹ ਦੋਵੇਂ ਭੈਣਾਂ ਜ਼ੀਰਕਪੁਰ ਦੀ ਫੈਕਟਰੀ ਵਿਚ ਨੌਕਰੀ ਕਰਦੀਆਂ ਸਨ ਅਤੇ ਚੰਡੀਗੜ੍ਹ ਦੇ ਸੈਕਟਰ-22 ਵਿੱਚ ਪਿਛਲੇ ਚਾਰ ਸਾਲ ਤੋਂ ਰਹਿ ਰਹੀਆਂ ਸਨ। [caption id="attachment_329330" align="aligncenter" width="300"]Chandigarh Sector-22 Live in PG Two Sisters murder
ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ[/caption] ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਮੁਤਾਬਕ ਤੇਜ਼ਧਾਰ ਹਥਿਆਰ ਨਾਲ ਦੋਵੇਂ ਭੈਣਾਂ ਦਾ ਕਤਲ ਕੀਤਾ ਗਿਆ ਅਤੇ ਕਤਲ ਕਰਨ ਤੋਂ ਬਾਅਦ ਕਮਰੇ ਨੂੰ ਬਾਹਰ ਤੋਂ ਤਾਲਾ ਲਾ ਕੇ ਕਾਤਲ ਫ਼ਰਾਰ ਹੋ ਗਿਆ ਹੈ। ਪੁਲਿਸ ਮੁਤਾਬਕ ਕਮਰੇ ਦੀ ਤਫਤੀਸ਼ ਕਰਨ ਤੋਂ ਬਾਅਦ ਸ਼ੱਕ ਹੁੰਦਾ ਹੈ ਕਿ ਕਤਲ ਹੋਣ ਤੋਂ ਪਹਿਲਾਂ ਹੱਥੋਪਾਈ ਹੋਈ ਸੀ। [caption id="attachment_329329" align="aligncenter" width="300"]Chandigarh Sector-22 Live in PG Two Sisters murder
ਚੰਡੀਗੜ੍ਹ : ਪੀਜੀ 'ਚ ਰਹਿੰਦੀਆਂ 2 ਸਕੀਆਂ ਭੈਣਾਂ ਦਾ ਹੋਇਆ ਕਤਲ , ਜਾਂਚ 'ਚ ਜੁਟੀ ਪੁਲਿਸ[/caption] ਇਸ ਦੌਰਾਨ ਪੁਲਿਸ ਵੱਲੋਂ ਆਂਢ -ਗੁਆਂਢ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ,ਇਸ ਪੜਤਾਲ ਤੋਂ ਬਾਅਦ ਕੁਝ ਸ਼ੱਕੀ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਲੈ ਕੇ ਪੁਲਿਸ ਸਰਗਰਮ ਹੋ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...