ਚੰਡੀਗੜ੍ਹ ਦੇ ਸੈਕਟਰ 28 ‘ਚ ਚੱਲੀ ਗੋਲੀ, 1 ਵਿਅਕਤੀ ਜ਼ਖਮੀ

Firing

ਚੰਡੀਗੜ੍ਹ ਦੇ ਸੈਕਟਰ 28 ‘ਚ ਚੱਲੀ ਗੋਲੀ, 1 ਵਿਅਕਤੀ ਜ਼ਖਮੀ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 28 ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਹਾਦਸੇ ‘ਚ 1 ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੀ ਪਹਿਚਾਣ ਪੱਪੂ ਦੇ ਤੌਰ ‘ਤੇ ਹੋਈ ਹੈ, ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਜ ਰਾਤ 8 ਵਜੇ ਦੇ ਕਰੀਬ ਕਿਸੇ ਵਿਅਕਤੀ ਵੱਲੋਂ ਪੱਪੂ ‘ਤੇ ਗੋਲੀ ਚਲਾਈ ਗਈ ਹੈ। ਜਿਸ ਕਾਰਨ ਪੱਪੂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਦੌਰਾਨ ਉਸ ਨੂੰ ਇਲਾਜ ਲਈ ਪੀਜੀਆਈ ਰੈਫ਼ਰ ਕਰ ਦਿੱਤਾ ਹੈ।

ਹੋਰ ਪੜ੍ਹੋ:ਹਿਮਾਚਲ ਦੇ ਬਿਲਾਸਪੁਰ ‘ਚ ਬੱਸ ਡਿੱਗੀ ਖੱਡ ‘ਚ, 1 ਦੀ ਮੌਤ 16 ਗੰਭੀਰ ਜ਼ਖਮੀ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਪੂ 10 ਦਿਨ ਪਹਿਲਾਂ ਹੀ ਕੰਮ ਦੇ ਲਈ ਚੰਡੀਗੜ੍ਹ ਆਇਆ ਸੀ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨਕ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News