Thu, Apr 25, 2024
Whatsapp

ਚੰਡੀਗੜ੍ਹ ਦੇ ਸੈਕਟਰ- 32 ਸਥਿਤ PG ਵਿੱਚ ਲੱਗੀ ਭਿਆਨਕ ਅੱਗ, 3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ

Written by  Shanker Badra -- February 22nd 2020 06:54 PM -- Updated: February 22nd 2020 07:02 PM
ਚੰਡੀਗੜ੍ਹ ਦੇ ਸੈਕਟਰ- 32 ਸਥਿਤ PG ਵਿੱਚ ਲੱਗੀ ਭਿਆਨਕ ਅੱਗ, 3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ

ਚੰਡੀਗੜ੍ਹ ਦੇ ਸੈਕਟਰ- 32 ਸਥਿਤ PG ਵਿੱਚ ਲੱਗੀ ਭਿਆਨਕ ਅੱਗ, 3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ

ਚੰਡੀਗੜ੍ਹ ਦੇ ਸੈਕਟਰ- 32 ਸਥਿਤ PG ਵਿੱਚ ਲੱਗੀ ਭਿਆਨਕ ਅੱਗ, 3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ- 32ਸਥਿਤ ਇੱਕ ਪੀਜੀ ਵਿਖੇ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਓਥੇ ਇੱਕ ਘਰ ਦੀ ਪਹਿਲੀ ਮੰਜ਼ਿਲ ਵਿਚ ਅਚਾਨਕ ਅੱਗ ਲੱਗਣ ਕਾਰਨ 3 ਕੁੜੀਆਂ ਦੀ ਮੌਤ ਹੋ ਗਈ ਹੈ।ਇਨ੍ਹਾਂ ਕੁੜੀਆਂ ਦੀ ਉਮਰ 17 ਤੋਂ 22 ਸਾਲ ਦੇ ਵਿਚ ਦੱਸੀ ਜਾ ਰਹੀ ਹੈ। [caption id="attachment_390728" align="aligncenter" width="300"]Chandigarh Sector-32 PG Terrible Fire, Three Girls killed And Two seriously injured ਚੰਡੀਗੜ੍ਹ ਦੇ ਸੈਕਟਰ- 32ਸਥਿਤ PG ਵਿੱਚ ਲੱਗੀ ਭਿਆਨਕ ਅੱਗ,3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ[/caption] ਮ੍ਰਿਤਕ ਕੁੜੀਆਂ ਦੀ ਪਛਾਣ ਰਿਆ, ਪਾਕਸ਼ੀ ਗਰੋਵਰ ਅਤੇ ਮੁਸਕਾਨ ਵਜੋਂ ਹੋਈ ਹੈ। ਪਾਕਸ਼ੀ ਪੰਜਾਬ ਦੇ ਕੋਟਕਪੂਰਾ ਦੀ ਰਹਿਣ ਵਾਲੀ ਸੀ ਅਤੇ 2 ਕੁੜੀਆਂ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਇਹ ਹਾਦਸਾ ਲੈਪਟਾਪ ਦਾ ਚਾਰਜਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਪਰਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। [caption id="attachment_390726" align="aligncenter" width="300"]Chandigarh Sector-32 PG Terrible Fire, Three Girls killed And Two seriously injured ਚੰਡੀਗੜ੍ਹ ਦੇ ਸੈਕਟਰ- 32ਸਥਿਤ PG ਵਿੱਚ ਲੱਗੀ ਭਿਆਨਕ ਅੱਗ,3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ[/caption] ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਸੈਕਟਰ- 32ਸਥਿਤ ਇੱਕ ਪੀਜੀ ਵਿੱਚ ਰਹਿੰਦੀਆਂ ਸਨ। ਇਸ ਦੌਰਾਨ ਓਥੇ ਘਰ ਦੇ ਅੰਦਰ 5 ਕੁੜੀਆਂ ਸਨ ਪਰ ਉਨ੍ਹਾਂ ਵਿਚੋਂ 2 ਗੰਭੀਰ ਜ਼ਖਮੀ ਹੋ ਗਈਆਂ ਹਨ,ਜਿਨ੍ਹਾਂ ਨੂੰ 32 ਸੈਕਟਰ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਕੁੜੀਆਂ ਇਕ ਹੀ ਕਮਰੇ ਵਿਚ ਰਹਿੰਦੀਆਂ ਸਨ। [caption id="attachment_390727" align="aligncenter" width="300"]Chandigarh Sector-32 PG Terrible Fire, Three Girls killed And Two seriously injured ਚੰਡੀਗੜ੍ਹ ਦੇ ਸੈਕਟਰ- 32ਸਥਿਤ PG ਵਿੱਚ ਲੱਗੀ ਭਿਆਨਕ ਅੱਗ,3 ਲੜਕੀਆਂ ਦੀ ਮੌਤ, 2 ਗੰਭੀਰ ਜ਼ਖਮੀ[/caption] ਦੱਸ ਦੇਈਏ ਕਿ 20 ਤੋਂ 25 ਕੁੜੀਆਂ ਇਸ ਘਰ ਵਿਚ ਪੇਇੰਗ ਗੈਸਟ ਵਜੋਂ ਰਹਿ ਰਹੀਆਂ ਸਨ। ਇਸ ਹਾਦਸੇ ਵਿੱਚ 5 ਕੁੜੀਆਂਅੱਗ ਲੱਗਣ ਨਾਲ ਝੁਲਸ ਗਈਆਂ ਹਨ। ਇਸ ਦੌਰਾਨ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾ ਲਿਆ ਹੈ।ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕਈ ਕੁੜੀਆਂ ਘਰ ਵਿਚ ਨਹੀਂ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। -PTCNews


Top News view more...

Latest News view more...