ਹੋਰ ਖਬਰਾਂ

ਚੰਡੀਗੜ੍ਹ 'ਚ ਗੋਲੀ ਚੱਲਣ ਦੀ ਖ਼ਬਰ ਨੇ ਚੱਕਰਾਂ 'ਚ ਪਾਈ ਪੁਲਿਸ , ਜਾਣੋਂ ਪੂਰਾ ਮਾਮਲਾ

By Shanker Badra -- November 19, 2019 3:42 pm

ਚੰਡੀਗੜ੍ਹ 'ਚ ਗੋਲੀ ਚੱਲਣ ਦੀ ਖ਼ਬਰ ਨੇ ਚੱਕਰਾਂ 'ਚ ਪਾਈ ਪੁਲਿਸ , ਜਾਣੋਂ ਪੂਰਾ ਮਾਮਲਾ:ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-40 'ਚ ਉਸ ਸਮੇਂ ਹਫ਼ੜਾ -ਦਫੜੀ ਫੈਲ ਗਈ , ਜਦੋਂ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ। ਇਸ ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਸੈਕਟਰ-39 ਦੀ ਪੁਲਿਸ ਓਥੇ ਪਹੁੰਚ ਗਈ ਹੈ। ਇਹ ਖ਼ਬਰ ਸੱਚੀ ਹੈ ਜਾਂ ਝੂਠੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਫੇਕ ਫ਼ੋਨ ਕਾਲ ਨੇ ਚੰਡੀਗੜ੍ਹ ਸ਼ਹਿਰ ਦੀ ਪੁਲਿਸ ਨੂੰ ਬਿਪਤਾ ਪਾ ਦਿੱਤੀ ਹੈ।

Chandigarh Sector-40 shot Murder News Inquiries Police ਚੰਡੀਗੜ੍ਹ 'ਚ ਗੋਲੀ ਚੱਲਣ ਦੀ ਖ਼ਬਰ ਨੇ ਚੱਕਰਾਂ 'ਚ ਪਾਈ ਪੁਲਿਸ , ਜਾਣੋਂ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸੈਕਟਰ-9 ਸਥਿਤ ਪੁਲਿਸ ਕੰਟਰੋਲ ਰੂਮ 'ਤੇ ਅੱਜ ਦੁਪਹਿਰ 3 ਵਜੇ ਰਾਹਗੀਰ ਨੇ ਸੂਚਨਾ ਦਿੱਤੀ ਕਿ ਸੈਕਟਰ-40 ਦੇ ਮਕਾਨ ਨੰਬਰ-1160 ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਕੰਟਰੋਲ ਨੇ ਗੋਲੀ ਚੱਲਣ ਦੀ ਸੂਚਨਾ ਤੁਰੰਤ ਸੈਕਟਰ-39 ਥਾਣਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਓਥੇ ਪਹੁੰਚ ਕੇ ਗੋਲੀ ਚੱਲਣ ਦੀ ਸੂਚਨਾ ਦੇਣ ਵਾਲੇ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਉਸਦਾ ਮੋਬਾਇਲ ਬੰਦ ਸੀ।

Chandigarh Sector-40 shot Murder News Inquiries Police ਚੰਡੀਗੜ੍ਹ 'ਚ ਗੋਲੀ ਚੱਲਣ ਦੀ ਖ਼ਬਰ ਨੇ ਚੱਕਰਾਂ 'ਚ ਪਾਈ ਪੁਲਿਸ , ਜਾਣੋਂ ਪੂਰਾ ਮਾਮਲਾ

ਦੱਸਿਆ ਜਾਂਦਾ ਹੈ ਕਿ ਸੈਕਟਰ-39 ਥਾਣਾ ਪੁਲਿਸ ਹੁਣ ਕਾਲ ਕਰਨ ਵਾਲੇ ਦਾ ਪਤਾ ਕੱਢ ਕੇ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਜਦੋਂ ਪੁਲਿਸ ਨੇ ਮਕਾਨ ਦੇ ਆਸ-ਪਾਸ ਗੋਲੀ ਚੱਲਣ ਬਾਰੇ ਲੋਕਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਗੋਲੀ ਚੱਲਣ ਦੀ ਆਵਾਜ਼ ਉਨ੍ਹਾਂ ਨੇ ਨਹੀਂ ਸੁਣੀ ਹੈ।
-PTCNews

  • Share