Advertisment

GMCH 'ਚ ਮੁੜ ਸ਼ੁਰੂ ਹੋਣਗੀਆਂ ਇਹ ਸੇਵਾਵਾਂ

author-image
Jagroop Kaur
New Update
GMCH 'ਚ ਮੁੜ ਸ਼ੁਰੂ ਹੋਣਗੀਆਂ ਇਹ ਸੇਵਾਵਾਂ
Advertisment
ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਚਲਦਿਆਂ ਹਸਪਤਾਲਾਂ 'ਚ ਹੋਰ ਸੇਵਾਵਾਂ ਕੁਝ ਸਮੇਂ ਲਈ ਬੰਦ ਕੀਤੀਆਂ ਗਈਆਂ ਸਨ , ਤਾਂ ਜੋ ਹਸਪਤਾਲਾਂ 'ਚ ਆਉਣ ਵਾਲੇ ਲੋਕ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਪ੍ਰਭਵਵਿਤ ਨਾ ਹੋਣ, ਪਰ ਹੁਣ 8 ਮਹੀਨਿਆਂ ਬਾਅਦ ਕੁਝ ਜਰੂਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਵੱਲੋਂ ਹਸਪਤਾਲਾਂ ਦੀਆਂ ਲੈਬੋਰਟਰੀਆਂ ਅਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਜਿੰਨਾ 'ਚ ਚੰਡੀਗੜ੍ਹ ਵਿਖੇ GMCH 'ਚ ਸਰਜਰੀ, ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਰਥੋਪੈਡਿਕ ਅਤੇ ਗਾਈਨੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ । ਇਹ ਸੇਵਾਵਾਂ ਕੱਲ ਦੇ ਦਿਨ ਸੋਮਵਾਰ ਯਾਨੀ ਕਿ 23 ਨਵੰਬਰ ਤੋਂ ਚਾਲੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਹਾਸਪਤਾਲ 'ਚ 9 ਓ. ਪੀ. ਡੀ. ਚੱਲ ਰਹੀਆਂ ਹਨ।
Advertisment
JOB ALERT: GMCH Chandigarh Releases 122 Vacancies For Doctors

ਹੋਰ ਪੜ੍ਹੋ :PGI Chandigarh’ਚ ਮੁੜ ਸ਼ੁਰੂ ਹੋਈ OPD ਸੇਵਾ , ਲੋਕਾਂ ਨੇ ਲਿਆ ਸੁੱਖ ਦਾ ਸਾਹ

ਦੱਸਦੀਏ ਕਿ ਹਸਪਤਾਲ ਨੇ ਪਹਿਲਾਂ ਹੀ 1 ਨਵੰਬਰ ਤੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ। ਜਿਸ ਵਿਚ ਟੈਲੀ ਕੰਸਲਟੇਸ਼ਨ ਸਰਵਿਸ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਚੈੱਕ ਕਰਨ ਤੋਂ ਬਾਅਦ ਜਿਨ੍ਹਾਂ ਮਰੀਜ਼ਾਂ ਲਈ ਡਾਕਟਰ ਨੂੰ ਲੱਗ ਰਿਹਾ ਹੈ ਕਿ ਮਰੀਜ਼ ਨੂੰ ਫਿਜ਼ੀਕਲ ਵੀ ਦੇਖਣ ਦੀ ਲੋੜ ਹੈ ਤਾਂ ਉਸ ਨੂੰ ਓ. ਪੀ. ਡੀ. 'ਚ ਬੁਲਾਇਆ ਜਾ ਰਿਹਾ ਹੈ। ਮਰੀਜ਼ ਦੀ ਪੂਰੀ ਜਾਂਚ ਤੋਂ ਬਾਅਦ ਹੀ ਉਸ ਨੂੰ ਓ. ਪੀ. ਡੀ. 'ਚ ਐਂਟਰੀ ਮਿਲ ਰਹੀ ਹੈ। ਹਸਪਤਾਲ ਮੈਨੇਜਮੈਂਟ ਮੁਤਾਬਕ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਪੂਰੀਆਂ ਕਰ ਲਈਆਂ ਗਈਆਂ ਹਨ | PGI OPD

PGI Chandigarh

ਇਸ ਨੂੰ ਦੇਖਦਿਆਂ ਹੀ ਕੁੱਝ ਹੋਰ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਕਰੀਬ 300 ਮਰੀਜ਼ ਓ. ਪੀ. ਡੀ. 'ਚ ਆ ਰਹੇ ਹਨ। ਇਸ ਦੇ ਨਾਲ ਇਨ੍ਹਾਂ ਵਿਭਾਗਾਂ 'ਚ ਵੀ ਲੈ ਸਕਦੇ ਹੋ ਸੇਵਾ ਸਾਈਕੈਟਰੀ, ਪਲਮਨਰੀ ਮੈਡੀਸਨ, ਰੇਡੀਓਥੈਰੇਪੀ, ਪੀਡਿਆਟ੍ਰਿਕਸ, ਗਾਈਨੀ, ਫਿਜ਼ੀਓਥੈਰੇਪੀ, ਸਕਿੱਨ, ਸਰਜਰੀ, ਆਰਥੋਪੈਡਿਕ। -
chandigarh india covid-19 pgi gmch corona-viruse service-including-surgery
Advertisment

Stay updated with the latest news headlines.

Follow us:
Advertisment