Thu, Apr 25, 2024
Whatsapp

ਚੰਡੀਗੜ੍ਹ ‘ਚ ਸਿੱਖ ਔਰਤਾਂ ਲਈ ਹੈਲਮੇਟ ਮਾਮਲਾ :ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ

Written by  Shanker Badra -- July 12th 2018 02:39 PM -- Updated: July 12th 2018 03:07 PM
ਚੰਡੀਗੜ੍ਹ ‘ਚ ਸਿੱਖ ਔਰਤਾਂ ਲਈ ਹੈਲਮੇਟ ਮਾਮਲਾ :ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ ‘ਚ ਸਿੱਖ ਔਰਤਾਂ ਲਈ ਹੈਲਮੇਟ ਮਾਮਲਾ :ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ

ਚੰਡੀਗੜ੍ਹ ‘ਚ ਸਿੱਖ ਔਰਤਾਂ ਲਈ ਹੈਲਮੇਟ ਮਾਮਲਾ :ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਕਰੇਗਾ ਮੁਲਾਕਾਤ:ਚੰਡੀਗੜ੍ਹ ‘ਚ ਦਸਤਾਰਧਾਰੀ ਔਰਤਾਂ ਨੂੰ ਹੈਲਮੇਟ ਛੋਟ ਦੇ ਨੋਟੀਫਿਕੇਸ਼ਨ ‘ਤੇ ਬੀਬੀ ਜਗੀਰ ਕੌਰ ਨੇ ਅੱਜ ਅੰਮ੍ਰਿਤਸਰ ‘ਚ ਹੰਗਾਮੀ ਮੀਟਿੰਗ ਕੀਤੀ ਹੈ।ਸ਼੍ਰੋਮਣੀ ਕਮੇਟੀ ਦੀਆਂ ਔਰਤ ਮੈਬਰਾਂ ਅਤੇ ਪਾਰਟੀ ਦੀਆਂ ਸੀਨੀਅਰ ਆਗੂਆਂ ਵਲੋਂ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਇਹ ਚਿੰਤਾਜਨਕ ਮਸਲਾ ਹੈ।ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿਖਾਂ ਨੂੰ ਰਹਿਤ ਮਰਿਆਦਾ ਅਨੁਸਾਰ ਹੈਲਮੇਟ ਪਹਿਨਣ ਦੀ ਸਖਤ ਮਨਾਹੀ ਹੈ।ਸਿੱਖ ਇਸਤਰੀ ਦਸਤਾਰ ਸਜਾਏ ਜਾਂ ਨਾ ਸਜਾਏ ਰਹਿਤ ਮਰਿਆਦਾ ਅਨੁਸਾਰ ਇਹ ਪ੍ਰਵਾਨ ਹੈ।ਇਸ ਲਈ ਸਿੱਖ ਔਰਤਾਂ ਨੂੰ ਹੈਲਮੇਟ ਪਹਿਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸਖਤ ਕਨੂੰਨ ਬਨਾਉਣ ਦੀ ਲੋੜ ਹੈ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿੱਖ ਔਰਤਾਂ ਨੂੰ ਹੈਲਮੇਟ ਪਹਿਨਣਾ ਲਾਜ਼ਮੀ ਕਰਨਾ ਬੇਇਨਸਾਫ਼ੀ ਹੈ।ਇਸ ਮੁੱਦੇ 'ਤੇ ਇਸਤਰੀ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰੇਗਾ।ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।ਚੰਡੀਗੜ੍ਹ ਪੁਲਿਸ ਨੂੰ ਇਹ ਫ਼ੈਸਲਾ ਵਾਪਿਸ ਲੈਣ ਲਈ ਮਜਬੂਰ ਕੀਤਾ ਜਾਵੇਗਾ। -PTCNews


Top News view more...

Latest News view more...