ਹੋਰ ਖਬਰਾਂ

ਚੰਡੀਗੜ੍ਹ ਦੀ ਸੁਖਨਾ ਝੀਲ 'ਚੋਂ ਤੈਰਦੀ ਮਿਲੀ ਇੱਕ ਵਿਅਕਤੀ ਦੀ ਲਾਸ਼ , ਫੈਲੀ ਸਨਸਨੀ

By Shanker Badra -- July 05, 2019 4:07 pm -- Updated:Feb 15, 2021

ਚੰਡੀਗੜ੍ਹ ਦੀ ਸੁਖਨਾ ਝੀਲ 'ਚੋਂ ਤੈਰਦੀ ਮਿਲੀ ਇੱਕ ਵਿਅਕਤੀ ਦੀ ਲਾਸ਼ , ਫੈਲੀ ਸਨਸਨੀ:ਚੰਡੀਗੜ੍ਹ : ਚੰਡੀਗੜ੍ਹ ਦੀ ਸੁਖਨਾ ਝੀਲ 'ਚ ਪਾਣੀ ਕਿਨਾਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕੱਢਿਆ ਤੇ ਜੀਐੱਮਐੱਸਐੱਚ-16 ਦੀ ਮਾਰਚਰੀ 'ਚ ਰੱਖਵਾ ਦਿੱਤਾ।ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

Chandigarh Sukhna Lake Found Deathbody ਚੰਡੀਗੜ੍ਹ ਦੀ ਸੁਖਨਾ ਝੀਲ 'ਚੋਂ ਤੈਰਦੀ ਮਿਲੀ ਇੱਕ ਵਿਅਕਤੀ ਦੀ ਲਾਸ਼ , ਫੈਲੀ ਸਨਸਨੀ

ਜਾਣਕਾਰੀ ਮੁਤਾਬਕ ਇੱਕ ਰਾਹਗੀਰ ਨੇ ਝੀਲ 'ਚ ਤੈਰਦੀ ਹੋਈ ਲਾਸ਼ ਦੇਖੀ, ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਜੀਐੱਮਐੱਸਐੱਚ-16 'ਚ ਪਹੁੰਚਾਇਆ।

Chandigarh Sukhna Lake Found Deathbody ਚੰਡੀਗੜ੍ਹ ਦੀ ਸੁਖਨਾ ਝੀਲ 'ਚੋਂ ਤੈਰਦੀ ਮਿਲੀ ਇੱਕ ਵਿਅਕਤੀ ਦੀ ਲਾਸ਼ , ਫੈਲੀ ਸਨਸਨੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ : ਭਰਾ ਦੇ ਘਰ ‘ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 40 ਸਾਲ ਦੇ ਨੇੜੇ-ਤੇੜੇ ਹੈ ਅਤੇ ਲਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਵਿਅਕਤੀ ਦੀ ਮੌਤ ਕਰੀਬ ਤਿੰਨ-ਚਾਰ ਦਿਨਾਂ ਪਹਿਲਾਂ ਹੋ ਚੁੱਕੀ ਹੈ।ਫਿਲਹਾਲ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ।
-PTCNews

  • Share