ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ ‘ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ

Chandigarh Sukhna Lake Lovers couple Poisoned food mixed with milk cake
ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ 'ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ

ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ ‘ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ:ਚੰਡੀਗੜ੍ਹ : ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਸ਼ਨੀਵਾਰ ਸਵੇਰੇ ਇਕ ਨੌਜਵਾਨ ਅਤੇ ਨਾਬਾਲਗ ਲੜਕੀ ਨੇ ਕੇਕ ‘ਚ ਜ਼ਹਿਰ ਮਿਲਾ ਕੇ ਖਾ ਲਿਆ ਹੈ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਮੀਡੀਆ ਸਲਾਹਕਾਰ ਦੇ ਪੀਏ ਸਤਵੀਰ ਨੇ ਦੇਖ ਲਿਆ। ਉਨ੍ਹਾਂ ਇਸ ਦੀ ਸੂਚਨਾ ਸੁਖਨਾ ਚੌਂਕੀ ਪੁਲਿਸ ਨੂੰ ਦਿੱਤੀ ਤੇ ਦੋਵਾਂ ਨੂੰ ਆਪਣੀ ਕਾਰ ਰਾਹੀਂ ਜੀਐੱਮਐੱਸਐੱਚ-16 ‘ਚ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ।ਡਾਕਟਰਾਂ ਨੇ ਇੱਥੋਂ ਇਲਾਜ ਤੋਂ ਬਾਅਦ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।

Chandigarh Sukhna Lake Lovers couple Poisoned food mixed with milk cake

ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ ‘ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ

ਇਸ ਦੌਰਾਨ ਪੁਲਿਸ ਨੂੰ ਮੌਕੇ ਤੋਂ ਇਕ ਖੁਦਕੁਸ਼ੀ ਨੋਟ ਮਿਲਿਆ ਹੈ।ਇਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਰਹੇ ਹਾਂ, ਸਾਡੀ ਮੌਤ ਦਾ ਕੋਈ ਜ਼ਿੰਮੇਵਾਰ ਨਹੀਂ ਹੈ।ਜਾਣਕਾਰੀ ਮੁਤਾਬਕ ਨੌਜਵਾਨ ਦੀ ਪਛਾਣ ਕਪੂਰਥਲਾ ਨਿਵਾਸੀ ਸੋਨੂੰ (22) ਵਜੋਂ ਹੋਈ ਹੈ।ਲੜਕੀ ਕਰਨਾਟਕ ਦੀ ਰਹਿਣ ਵਾਲੀ ਹੈ ਅਤੇ ਉਸਦੀ ਉਮਰ 17 ਸਾਲ ਹੈ ,ਜੋ 14 ਜੂਨ ਨੂੰ ਕਰਨਾਟਕ ‘ਚ ਆਪਣੇ ਘਰ ਤੋਂ ਭੱਜ ਗਈ ਸੀ।

Chandigarh Sukhna Lake Lovers couple Poisoned food mixed with milk cake

ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ ‘ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ

ਇਸ ਦੌਰਾਨ ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੋਨੂੰ ਕੁਝ ਸਮਾਂ ਪਹਿਲਾਂ ਹੀ ਲੜਕੀ ਨੂੰ ਮਿਲਣ ਕਰਨਾਟਕ ਗਿਆ ਅਤੇ ਉਥੋਂ ਦੋਵੇਂ 14 ਜੂਨ ਨੂੰ ਭੱਜ ਨਿਕਲੇ। ਲੜਕੀ ਦੇ ਪਰਿਵਾਰ ਨੇ ਇਸਦੀ ਸ਼ਿਕਾਇਤ ਕਰਨਾਟਕ ਪੁਲਿਸ ਨੂੰ ਦਿੱਤੀ ਅਤੇ ਕੇਸ ਦਰਜ ਕਰਵਾਇਆ।ਉਥੋਂ ਦੋਵੇਂ ਹਰਿਆਣਾ ਦੇ ਰੇਵਾੜੀ ਪਹੁੰਚੇ ਅਤੇ ਕੁਝ ਸਮਾਂ ਉੱਥੇ ਵੀ ਰਹੇ।ਕਰਨਾਟਕ ਪੁਲਿਸ ਨੇ ਲੜਕੀ ਦੀ ਕਾਲ ਡਿਟੇਲ ਦੇ ਆਧਾਰ ‘ਤੇ ਪਾਇਆ ਕਿ ਉਸ ਦੀ ਸਭ ਤੋਂ ਜ਼ਿਆਦਾ ਕਾਲ ਸੋਨੂੰ ਦੇ ਨੰਬਰ ‘ਤੇ ਹੁੰਦੀ ਹੈ ਅਤੇ ਇਸ ਨੰਬਰ ਦੇ ਆਧਾਰ ‘ਤੇ ਹੀ ਪੁਲਿਸ ਨੇ ਰੇਵਾੜੀ ‘ਚ ਰੇਡ ਕੀਤੀ ਸੀ ਪਰ ਇਸ ਤੋਂ ਪਹਿਲਾਂ ਦੋਵੇਂ ਉੱਥੋਂ ਨਿਕਲ ਕੇ ਅੰਬਾਲਾ ਅਤੇ ਫਿਰ ਚੰਡੀਗੜ੍ਹ ਪਹੁੰਚ ਗਏ।

Chandigarh Sukhna Lake Lovers couple Poisoned food mixed with milk cake

ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਪ੍ਰੇਮੀ ਜੋੜੇ ਨੇ ਮਿਲਕ ਕੇਕ ‘ਚ ਮਿਲਾ ਕੇ ਖਾਧਾ ਜ਼ਹਿਰ , ਖ਼ਬਰ ਪੜ੍ਹਕੇ ਖੜੇ ਹੋ ਜਾਣਗੇ ਰੌਂਗਟੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਲੁਧਿਆਣਾ ਜੇਲ ‘ਚ ਹੋਈ ਖ਼ੂਨੀ ਝੜਪ ਤੋਂ ਬਾਅਦ ਹੁਣ ਬਠਿੰਡਾ ਜੇਲ੍ਹ ‘ਚ ਵੀ ਭਿੜੇ ਗੈਂਗਸਟਰ , ਇਕ ਗੈਂਗਸਟਰ ਜ਼ਖਮੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਮੀਡੀਆ ਸਲਾਹਕਾਰ ਰਾਜੀਵ ਜੈਨ ਦੇ ਪੀ.ਏ. ਸਤਬੀਰ ਸਿੰਘ ਨੇ ਦੱਸਿਆ ਕਿ ਉਹ ਨਿੱਤ ਸਵੇਰੇ ਸੁਖਨਾ ਝੀਲ ‘ਤੇ ਸੈਰ ਕਰਨ ਜਾਂਦਾ ਹੈ। ਸ਼ੁੱਕਰਵਾਰ ਨੂੰ ਜਦੋਂ ਉਹ ਝੀਲ ‘ਤੇ ਪੁੱਜਾ ਤਾਂ ਵੇਖਿਆ ਕਿ ਇਕ ਬੈਂਚ ‘ਤੇ ਇਕ ਨੌਜਵਾਨ ਅਤੇ ਲੜਕੀ ਬੇਹੋਸ਼ੀ ਦੀ ਹਾਲਤ ‘ਚ ਬੈਠੇ ਹੋਏ ਹਨ ਅਤੇ ਲੋਕ ਉਨ੍ਹਾਂ ਨੂੰ ਘੇਰ ਕੇ ਖੜ੍ਹੇ ਹੋਏ ਹਨ।ਦੋਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਹਿਰ ਖਾ ਲਿਆ ਹੈ। ਲੋਕਾਂ ਨੇ ਪੁਲਸ ਕੰਟਰੋਲ ਰੂਮ ‘ਤੇ ਕਾਲ ਕਰ ਦਿੱਤੀ ਪਰ ਉਨ੍ਹਾਂ ਦੀ ਹਾਲਤ ਵਿਗੜਦੀ ਵੇਖ ਸਤਬੀਰ ਉਨ੍ਹਾਂ ਨੂੰ ਆਪਣੀ ਕਾਰ ‘ਚ ਸੈਕਟਰ-16 ਹਸਪਤਾਲ ਲੈ ਕੇ ਪਹੁੰਚਿਆ। ਇੰਨੇ ਨੂੰ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਇੱਥੋਂ ਉਨ੍ਹਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।
-PTCNews