Advertisment

ਚੰਡੀਗੜ੍ਹ 'ਚ ਆਟੋ ਸਵਾਰ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

author-image
Shanker Badra
Updated On
New Update
ਚੰਡੀਗੜ੍ਹ 'ਚ ਆਟੋ ਸਵਾਰ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
Advertisment
ਚੰਡੀਗੜ੍ਹ 'ਚ ਆਟੋ ਸਵਾਰ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ :ਚੰਡੀਗੜ੍ਹ : ਚੰਡੀਗੜ੍ਹ ਵਿੱਚ ਸਾਲ 2016 'ਚ ਆਟੋ ਸਵਾਰ ਲੜਕੀ ਨਾਲ ਹੋਏ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਦੋ ਲੋਕਾਂ ਨੂੰ ਵੱਡੀ ਸਜ਼ਾ ਸੁਣਾਈ ਹੈ। ਇਸ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਦੋਸ਼ੀ ਕਰਾਰ ਮੁਹੰਮਦ ਇਰਫਾਨ ਅਤੇ ਕਮਲ ਹਸਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਮੁਹੰਮਦ ਇਰਫ਼ਾਨ 'ਤੇ ਤਿੰਨ ਲੱਖ ਅਤੇ ਕਮਲ ਹਸਨ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਠੋਕਿਆ ਹੈ। ChandigarhAuto rider girl Gang Rape Case Court Big decision ਚੰਡੀਗੜ੍ਹ 'ਚ ਆਟੋ ਸਵਾਰ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ ਇਹ ਘਟਨਾ 3 ਦਸੰਬਰ 2016 ਨੂੰ ਸ਼ਹਿਰ ਦੇ ਸੈਕਟਰ 29 'ਚ ਵਾਪਰੀ ਸੀ। ਜਿਥੇ ਆਟੋ 'ਚ ਜਾ ਰਹੀ ਲੜਕੀ ਨਾਲ ਦੋਵੇਂ ਦੋਸ਼ੀਆਂ ਨੇ ਸਮੂਹਿਕ ਜ਼ਬਰ ਜਨਾਹ ਕੀਤਾ ਸੀ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ 'ਚ ਹੰਗਾਮਾ ਮਚ ਗਿਆ ਸੀ ਅਤੇ ਇਹ ਘਟਨਾ ਪੂਰੇ ਦੇਸ਼ ਵਿਚ ਸੁਰਖੀਆਂ 'ਚ ਆ ਗਈ ਸੀ। ChandigarhAuto rider girl Gang Rape Case Court Big decision ਚੰਡੀਗੜ੍ਹ 'ਚ ਆਟੋ ਸਵਾਰ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ ਦੱਸ ਦੇਈਏ ਕਿ ਪੀੜਤ ਲੜਕੀ ਨੇ ਚੰਡੀਗੜ੍ਹ ਦੇ ਸੈਕਟਰ-34 ਦੇ ਪਿਕਾਡਲੀ ਚੌਕ ਤੋਂ ਰਾਤ 8 ਵਜੇ ਘਰ ਜਾਣ ਲਈ ਆਟੋ ਲਿਆ ਸੀ। ਇਸੇ ਦੌਰਾਨ ਆਟੋ ਡ੍ਰਾਈਵਰ ਮੁਹੰਮਦ ਇਰਫਾਨ ਤੇ ਉਸ ਦੇ ਸਾਥੀ ਕਮਲ ਹਸਨ ਲੜਕੀ ਨੂੰ ਚਾਕੂ ਦਿਖਾ ਕੇ ਸੈਕਟਰ-29 ਨੇੜਲੇ ਜੰਗਲਾਂ ਵਿੱਚ ਲੈ ਗਏ। ਜਿਥੇ ਦੋਨਾਂ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਸੀ। ਇਸ ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਪੀੜਤ ਲੜਕੀ ਨੂੰ ਟ੍ਰਿਬਿਊਨ ਚੌਕ ਨੇੜੇ ਛੱਡ ਕੇ ਫ਼ਰਾਰ ਹੋ ਗਏ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment