Fri, Apr 26, 2024
Whatsapp

ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ

Written by  Jashan A -- February 04th 2019 09:54 AM
ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ

ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ

ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ,ਚੰਡੀਗੜ੍ਹ: ਚੰਡੀਗੜ੍ਹ ਦੇ ਧਨਾਸ 'ਚ ਅੱਜ ਗੈਸ ਸਿਲੈਂਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਧਨਾਸ 'ਚ ਗੈਸ ਸਿਲੈਂਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ 'ਚ ਪੰਜ ਲੋਕ ਝੁਲਸ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। [caption id="attachment_250644" align="aligncenter" width="300"]chd ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ[/caption] ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜਖ਼ਮੀਆਂ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ। ਮਿਲੀ ਜਾਣਕਾਰੀ ਮੁਤਾਬਕ ਧਮਾਕਾ ਇਹਨਾਂ ਭਿਆਨਕ ਸੀ ਕਿ ਕਮਰੇ 'ਚ ਲੱਗਿਆ ਲੋਹੇ ਦਾ ਦਰਵਾਜਾ ਟੁੱਟ ਕੇ ਬਾਹਰ ਜਾ ਡਿੱਗਿਆ। ਕਮਰੇ 'ਚ ਮੌਜੂਦ ਸੋਨਾ ਦੇਵੀ, ਝਾਰਖੰਡੀ ਦਾਸ, ਰਸ਼ਮੀ, ਸੰਤੋਸ਼ ਤੇ ਰਾਮ ਸਿੰਘ ਅੱਗ 'ਚ ਝੁਲਸ ਗਏ। [caption id="attachment_250645" align="aligncenter" width="300"]chd ਚੰਡੀਗੜ੍ਹ: ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜ਼ਖਮੀ[/caption] ਉਥੇ ਹੀ, ਮੇਅਰ ਰਾਜੇਸ਼ ਕਾਲੀਆ ਨੇ ਪੀ.ਜੀ.ਆਈ. 'ਚ ਜਾ ਕੇ ਜਖ਼ਮੀਆਂ ਦੀ ਹਾਲਤ ਬਾਰੇ ਜਾਣਕਾਰੀ ਲਈ। -PTC News


Top News view more...

Latest News view more...