Wed, Apr 24, 2024
Whatsapp

ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀ ਪਹਿਲੀ ਚਮਕਦਾਰ ਤਸਵੀਰ , ISRO ਨੇ ਕੀਤੀ ਜਾਰੀ

Written by  Shanker Badra -- October 18th 2019 02:16 PM
ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀ ਪਹਿਲੀ ਚਮਕਦਾਰ ਤਸਵੀਰ , ISRO ਨੇ ਕੀਤੀ ਜਾਰੀ

ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀ ਪਹਿਲੀ ਚਮਕਦਾਰ ਤਸਵੀਰ , ISRO ਨੇ ਕੀਤੀ ਜਾਰੀ

ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀ ਪਹਿਲੀ ਚਮਕਦਾਰ ਤਸਵੀਰ , ISRO ਨੇ ਕੀਤੀ ਜਾਰੀ:ਨਵੀਂ ਦਿੱਲੀ : ਚੰਦਰਯਾਨ-2 ਨੇ ਚੰਨ ਦੀ ਸਤ੍ਹਾ (ਧਰਤੀ) ਦੀ ਪਹਿਲੀ ਚਮਕਦਾਰ ਤਸਵੀਰ ਭੇਜੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ - ISRO) ਨੇ ਵੀਰਵਾਰ ਨੂੰ ਚੰਦਰਯਾਨ-2 ਵੱਲੋਂ ਖਿੱਚੀ ਗਈ ਚੰਨ ਦੀ ਸਤ੍ਹਾ ਭਾਵ ਧਰਤੀ ਦੀ ਪਹਿਲੀ ਚਮਕਦਾਰ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ ਵਿੱਚ ਚੰਨ ਉੱਤੇ ਰੌਸ਼ਨੀ ਵਿਖਾਈ ਦੇ ਰਹੀ ਹੈ। [caption id="attachment_350895" align="aligncenter" width="300"]Chandrayaan-2 Lunar Surface Captured First Illuminated Image , ISRO Releases ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀਪਹਿਲੀ ਚਮਕਦਾਰ ਤਸਵੀਰ ,  ISRO ਨੇ ਕੀਤੀ ਜਾਰੀ[/caption] ਚੰਦਰਯਾਨ-2 ਵੱਲੋਂ ਖਿੱਚੀ ਗਈ ਚੰਨ ਦੀ ਜਿਹੜੀ ਤਸਵੀਰ ਇਸਰੋ ਨੇ ਜਾਰੀ ਕੀਤੀ ਹੈ, ਉਸ ਵਿੱਚ ਚੰਨ ਉੱਤੇ ਮੌਜੂਦ ਕੁਝ ਵੱਡੇ ਟੋਏ (ਕ੍ਰੇਟਰ) ਵਿਖਾਈ ਦੇ ਰਹੇ ਹਨ। ਇਸਰੋ ਨੇ ਆਪਣੇ ਇੰਕ ਬਿਆਨ ਵਿੱਚ ਦੱਸਿਆ ਹੈ ਕਿ ਇਸ ਤਸਵੀਰ ਤੋਂ ਬਾਅਦ ਚੰਨ ਬਾਰੇ ਕਈ ਅਹਿਮ ਤੇ ਨਵੀਂਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। [caption id="attachment_350896" align="aligncenter" width="300"]Chandrayaan-2 Lunar Surface Captured First Illuminated Image , ISRO Releases ਚੰਦਰਯਾਨ-2 ਨੇ ਚੰਨ ਦੀ ਸਤ੍ਹਾ ਦੀ ਭੇਜੀਪਹਿਲੀ ਚਮਕਦਾਰ ਤਸਵੀਰ ,  ISRO ਨੇ ਕੀਤੀ ਜਾਰੀ[/caption] ਜ਼ਿਕਰਯੋਗ ਹੈ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਨੂੰ ਲੈ ਕੇ ਹੁਣ ਤੱਕ ਇਸਰੋ ਹੱਥ ਕੋਈ ਵੱਡੀ ਸਫ਼ਲਤਾ ਨਹੀਂ ਲੱਗੀ ਹੈ ਤੇ ਨਾ ਹੀ ਹੁਣ ਤੱਕ ਵਿਕਰਮ ਲੈਂਡ ਨਾਲ ਕੋਈ ਸੰਪਰਕ ਹੋ ਸਕਿਆ ਹੈ। ਦਰਅਸਲ, ਵਿਕਰਮ ਲੈਂਡਰ ਨੇ ਚੰਨ ਦੇ ਦੱਖਣੀ ਹਿੱਸੇ ਉੱਤੇ ਬੀਤੀ 6 ਸਤੰਬਰ ਨੂੰ ਸਾਫ਼ਟ ਲੈਂਡਿੰਗ ਕਰਨੀ ਸੀ ਪਰ ਚੰਨ ਦੀ ਸਤ੍ਹਾ ਤੋਂ ਸਿਰਫ਼ ਕੁਝ ਦੂਰੀ ਉੱਤੇ ਜਾ ਕੇ ਉਸ ਦਾ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਇੰਨਾ ਜ਼ਰੂਰ ਪਤਾ ਚੱਲਿਆ ਸੀ ਕਿ ਵਿਕਰਮ ਲੈਂਡਰ ਚੰਨ ਦੀ ਸਤ੍ਹਾ ਉੱਤੇ ਮੌਜੂਦ ਹੈ। -PTCNews


Top News view more...

Latest News view more...