Advertisment

ਦੁਖਦ ਖ਼ਬਰ : ਚੜ੍ਹਦੀਕਲਾ ਟਾਈਮ ਟੀ.ਵੀ. ਦੇ ਡਾਇਰੈਕਟਰ ਸ. ਸਤਬੀਰ ਸਿੰਘ ਦਾ ਹੋਇਆ ਦੇਹਾਂਤ

author-image
Jagroop Kaur
New Update
ਦੁਖਦ ਖ਼ਬਰ : ਚੜ੍ਹਦੀਕਲਾ ਟਾਈਮ ਟੀ.ਵੀ. ਦੇ ਡਾਇਰੈਕਟਰ ਸ. ਸਤਬੀਰ ਸਿੰਘ ਦਾ ਹੋਇਆ ਦੇਹਾਂਤ
Advertisment
ਬਹੁਤ ਹੀ ਦੁੱਖ ਭਰੀ ਖਬਰ Chardhikala Time TV ਗਰੁੱਪ ਦੇ
Advertisment
Director ਸ.ਜਗਜੀਤ ਸਿੰਘ ਦਰਦੀ ਦੇ ਛੋਟੇ ਸਪੁੱਤਰ ਅਤੇ ਟਾਈਮ ਟੀ.ਵੀ ਦੇ ਡਾਇਰੈਕਟਰ ਸ.ਸਤਬੀਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ..ਦੁੱਖ ਭਰੀ ਖੜ੍ਹੀ 'ਚ ਪ੍ਰਮਾਤਮਾ ਉਹਨਾ ਦੇ ਪਰਿਵਾਰ ਨੂੰ ਇਸ ਦੁੱਖ ਤੋਂ ਉੱਭਰਨ ਦੀ ਸ਼ਕਤੀ ਦੇਣ ਤੇ ਉਹਨਾਂ ਨੰੁ ਆਪਣੇ ਚਰਨਾ 'ਚ ਸਥਾਨ ਦੇਣ | ਉਹਨਾਂ ਦੀ ਮ੍ਰਿਤਕ ਦੇਹ  ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਬੀਰ ਜੀ ਦੇ ਸਮਸ਼ਾਨਘਾਟ, ਰਾਜਪੁਰਾ ਰੋਡ ਪਟਿਆਲਾ ਵਿਖੇ ਕੀਤਾ ਜਾਵੇਗਾ। ਰਾਜਪੁਰਾ ਰੋਡ ਪਟਿਆਲਾ ਵਿਖੇ ਕੀਤਾ ਜਾਵੇਗਾ ।
ਪੜ੍ਹੋ ਹੋਰ ਖ਼ਬਰਾਂ :ਨਹੀਂ ਰਹੇ ਰਿਸ਼ੀ ਕਪੂਰ ਦੇ ਭਰਾ ਰਾਜੀਵ ਕਪੂਰ, 58 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ
ਸਤਬੀਰ ਸਿੰਘ ਦਰਦੀ 42 ਵਰ੍ਹਿਆਂ ਦੇ ਸਨ ਜੋ ਅੱਜ ਸਵੇਰੇ ਦਿਲ ਦਾ ਅਚਨਚੇਤ ਦੌਰਾ ਪੈਣ ਕਾਰਨ ਚੱਲ ਵਸੇ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਜੀਤ ਸਿੰਘ ਦਰਦੀ ਨਾਲ ਪੁੱਤਰ ਦੀ ਮੌਤ ਹੋ ਜਾਣ 'ਤੇ ਦੁੱਖ ਸਾਂਝਾ ਕੀਤਾ ਜੋ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ।
Advertisment
ਪੜ੍ਹੋ ਹੋਰ ਖ਼ਬਰਾਂ : ‘ਕੇਸਰੀ’ ਅਤੇ MS ਧੋਨੀ ਫ਼ੇਮ ਅਦਾਕਾਰ ਸੰਦੀਪ ਨਾਹਰ ਨੇ ਲਈ ਆਪਣੀ ਜਾਨ, ਫੇਸਬੁੱਕ ‘ਤੇ live ਹੋ ਦੱਸੀ ਵਜ੍ਹਾ
ਸਦਮੇ ਵਿੱਚ ਡੁੱਬੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਇਹ ਅਸਹਿ ਅਤੇ ਅਕਹਿ ਘਾਟਾ ਸਹਿਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸੋਗ ਦੀ ਇਸ ਘੜੀ ਵਿੱਚ ਜਗਜੀਤ ਸਿੰਘ ਦਰਦੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁੱਤਰ ਦਾ ਵਿਛੋੜਾ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਸਦਮਾ ਹੈ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।-
satbir-singh-dardi-died satbir-singh-dardi chardhikala-time-tv-director-of-death
Advertisment

Stay updated with the latest news headlines.

Follow us:
Advertisment