Advertisment

ਗੈਂਗਰੇਪ ਮਾਮਲੇ 'ਚ ਮਾਸਟਰਮਾਈਂਡ ਸਣੇ ਹੋਰ ਮੁਲਜ਼ਮਾਂ ਖ਼ਿਲਾਫ਼ ਕੋਰਟ 'ਚ ਚਾਰਜਸ਼ੀਟ ਪੇਸ਼

author-image
Jagroop Kaur
New Update
ਗੈਂਗਰੇਪ ਮਾਮਲੇ 'ਚ ਮਾਸਟਰਮਾਈਂਡ ਸਣੇ ਹੋਰ ਮੁਲਜ਼ਮਾਂ ਖ਼ਿਲਾਫ਼ ਕੋਰਟ 'ਚ ਚਾਰਜਸ਼ੀਟ ਪੇਸ਼
Advertisment
ਜਲੰਧਰ ਦੇ ਥਾਣਾ ਮਾਡਲ ਟਾਊਨ ਅਧੀਨ ਆਉਂਦੇ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਵਿਚ ਜਿੱਥੇ ਇਕ ਪਾਸੇ ਪੁਲਸ ਵੱਲੋਂ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਉਥੇ ਹੀ ਦੂਜੇ ਪਾਸੇ ਪੁਲਸ ਨੇ ਮੁਲਜ਼ਮ ਸਾਜ਼ਿਸ਼ਕਰਤਾ ਜੋਤੀ ਦੇ ਡਰਾਈਵਰ ਗੈਰੀ ਦੀ ਭਾਲ ਵਿਚ ਛਾਪੇਮਾਰੀ ਕੀਤੀ। ਇੰਨਾ ਹੀ ਨਹੀਂ ਗੈਰੀ ਦੇ ਭਰਾ ਸੰਨੀ ਦੀ ਭਾਲ ਪੁਲਸ ਕਰ ਰਹੀ ਹੈ ਤਾਂ ਕਿ ਉਸ ਦੇ ਮਾਰਫਤ ਗੈਰੀ ਦਾ ਕੋਈ ਸੁਰਾਗ ਮਿਲ ਸਕੇ।
Advertisment
Read More : ਆਕਸੀਜਨ ਐਕਸਪ੍ਰੈੱਸ ਰਾਹੀਂ 1503 ਟੈਂਕਰਾਂ ’ਚ 25629 ਮੀਟ੍ਰਿਕ ਟਨ ਤੋਂ ਵੱਧ LMO ਦੀ ਹੋਈ ਡਿਲੀਵਰੀ ਹਾਲਾਂਕਿ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੋਰਟ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਜਿੱਥੇ ਕਿਡਨੈਪਿੰਗ ਦੀ ਧਾਰਾ ਜੋੜੀ ਗਈ ਹੈ, ਉਥੇ ਹੀ ਪੁਲਸ ਵੱਲੋਂ ਇਨਵੈਸਟੀਗੇਸ਼ਨ ਦੇ ਸਬੂਤ ਵੀ ਕੋਰਟ ਵਿਚ ਜਮ੍ਹਾ ਕਰਵਾ ਦਿੱਤੇ ਗਏ ਹਨ, ਜਿਸ 'ਤੇ ਕੋਰਟ ਹੁਣ 7 ਜੂਨ ਨੂੰ ਸੁਣਵਾਈ ਕਰੇਗਾ। ਪੁਲਿਸ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਕਿਸੇ ਵੀ ਤਰੀਕੇ ਦੀ ਮੁਲਜ਼ਮਾਂ ਨੂੰ ਕੋਰਟ ਵਿਚ ਕੋਈ ਬੇਲ ਨਹੀਂ ਮਿਲ ਸਕੇਗੀ। Read More : ਅਦਾਕਾਰ ਦਿਲੀਪ ਕੁਮਾਰ ਦੀ ਵਿਗੜੀ ਸਿਹਤ ,ਹਸਪਤਾਲ ‘ਚ ਕਰਵਾਇਆ ਦਾਖਲ ਜ਼ਿਕਰਯੋਗ ਹੈ ਕਿ 6 ਮਈ ਦੀ ਸ਼ਾਮ ਨੂੰ ਮਾਡਲ ਟਾਊਨ ਸਥਿਤ ਕਲਾਊਡ ਫੋਰੈਸਟ ਐਕਟ ਵਿਚ ਇਕ 15 ਸਾਲ ਦੀ ਲੜਕੀ ਦਾ ਚਾਰ ਨੌਜਵਾਨਾਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਸਪਾ ਸੈਂਟਰ ਦੇ ਮਾਲਕ ਅਸ਼ੀਸ਼ ਉਰਫ਼ ਦੀਪਕ ਬਹਿਲ, ਮੈਨੇਜਰ ਇੰਦਰ, ਕਾਂਗਰਸੀ ਨੇਤਾ ਦੇ ਨਜ਼ਦੀਕੀ ਅਰਸ਼ਦ ਖਾਨ, ਸ਼ਿਵ ਸੈਨਾ ਨੇਤਾ ਸੋਹਿਤ ਸ਼ਰਮਾ ਅਤੇ ਸਾਜ਼ਿਸ਼ਕਰਤਾ ਜੋਤੀ 'ਤੇ ਕੇਸ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਅਸ਼ੀਸ਼ ਵੱਲੋਂ ਕਈ ਹਾਈ ਪ੍ਰੋਫਾਈਲ ਲੋਕਾਂ ਦੇ ਨਾਮ ਲਏ ਗਏ ਸਨ, ਜਿਨ੍ਹਾਂ ਵਿਚ ਵੱਡੇ-ਵੱਡੇ ਪੁਲਿਸ ਅਧਿਕਾਰੀ, ਇੰਡਸਟਰੀਲਿਸਟ ਰਾਜਨੇਤਾ ਅਤੇ ਕਈ ਬਿਜ਼ਨੈੱਸਮੈਨ ਹਨ। ਇੰਨਾ ਹੀ ਨਹੀਂ ਅਸ਼ੀਸ਼ ਵੱਲੋਂ ਸ਼ਹਿਰ ਵਿਚ ਵੱਡੇ-ਵੱਡੇ ਲੋਕਾਂ ਨੂੰ ਥਾਈਲੈਂਡ ਅਤੇ ਰਸ਼ੀਅਨ ਗਰਲਜ਼ ਸਪਲਾਈ ਕੀਤੀਆਂ ਜਾਂਦੀਆਂ ਸਨ। ਉਕਤ ਸਾਰਾ ਧੰਦਾ ਸਪਾ ਸੈਂਟਰ ਵਿਚ ਹੋਣ ਵਾਲੀ ਮਸਾਜ ਦੀ ਆੜ ਵਿਚ ਚਲਾਇਆ ਜਾਂਦਾ ਸੀ।-
jalandhar punjab gangrape chargesheet-against-accused-in-gangrape
Advertisment

Stay updated with the latest news headlines.

Follow us:
Advertisment