Fri, Apr 19, 2024
Whatsapp

ਮੁਹਾਲੀ RPG ਅਟੈਕ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ

Written by  Pardeep Singh -- October 13th 2022 12:21 PM
ਮੁਹਾਲੀ RPG ਅਟੈਕ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ

ਮੁਹਾਲੀ RPG ਅਟੈਕ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਮੁੰਬਈ ਤੋਂ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਪੁਲਿਸ ਨੂੰ ਅੱਜ ਮੁਹਾਲੀ ਆਰਪੀਜੀ ਅਟੈਕ ਮਾਮਲੇ ’ਚ ਵੱਡੀ ਪ੍ਰਾਪਤੀ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰ ਏਜੰਸੀ ਨਾਲ ਮਿਲ ਕੇ ਕੀਤੇ ਸਾਂਝੇ ਆਪਰੇਸ਼ਨ ਵਿਚ ਮੁੰਬਈ ਤੋਂ ਚੜ੍ਹਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਚੜ੍ਹਤ ਸਿੰਘ ਮੁਹਾਲੀ ’ਚ ਹੋਏ ਆਰਪੀਜੀ ਅਟੈਕ ਦਾ ਮੁੱਖ ਮੁਲਜ਼ਮ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ।  ਮੁਹਾਲੀ ਆਰਪੀਜੀ ਅਟੈਕ ਮਾਮਲੇ 'ਚ 7 ਅਕਤੂਬਰ ਭਾਵ ਸ਼ੁੱਕਰਵਾਰ ਨੂੰ ਇਕ ਹੋਰ ਗ੍ਰਿਫ਼ਤਾਰੀ ਹੋਈ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਕੇਸ ਨਾਲ ਜੁੜੇ ਇਕ ਹੋਰ ਮਾਸਟਰਮਾਈਂਡ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਦੱਸ ਦੇਈਏ ਕਿ ਮੁਹਾਲੀ 'ਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਤੇ 9 ਮਈ ਨੂੰ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ:ਮੰਤਰੀ ਮੀਤ ਹੇਅਰ ਵੱਲੋਂ ਰਾਜਪੁਰਾ ਦੇ ਸੇਵਾ ਕੇਂਦਰ 'ਚ ਪੇਪਰ ਲੈੱਸ ਕੰਮ ਦੀ ਸ਼ੁਰੂਆਤ
-PTC News

Top News view more...

Latest News view more...