ਛੱਤੀਸਗੜ ‘ਚ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਮੁੱਠਭੇੜ ਦੌਰਾਨ 8 ਨਕਸਲੀ ਕੀਤੇ ਢੇਰ

maoists

ਛੱਤੀਸਗੜ ‘ਚ ਸੁਰੱਖਿਆ ਬਲਾ ਨੂੰ ਮਿਲੀ ਵੱਡੀ ਸਫ਼ਲਤਾ, ਮੁੱਠਭੇੜ ਦੌਰਾਨ 8 ਨਕਸਲੀ ਕੀਤੇ ਢੇਰ,ਸੁਕਮਾ: ਛੱਤੀਸਗੜ ਦੇ ਨਕਸਲ ਪ੍ਰਭਾਵਿਤ ਇਲਾਕੇ ਸੁਕਮਾ ‘ਚ ਮੁੱਠਭੇੜ ਦੇ ਦੌਰਾਨ ਸੁਰੱਖਿਆ ਬਲਾ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮੁੱਠਭੇੜ ‘ਚ ਸੁਰੱਖਿਆ ਬਲਾ ਵੱਲੋਂ 8 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ।

chattisgarhਹਾਲਾਂਕਿ ਡੀ.ਆਰ.ਜੀ ਦੇ 2 ਜਵਾਨ ਵੀ ਫਾਇਰਿੰਗ ਵਿੱਚ ਸ਼ਹੀਦ ਹੋ ਗਏ ਹਨ। ਸੁਕਮਾ ਦੇ ਐਸ.ਪੀ ਅਭਿਸ਼ੇਕ ਮੀਨਾ ਨੇ ਦੱਸਿਆ ਕਿ ਐਨਕਾਊਂਟਰ ਅੱਜ ਸਵੇਰੇ ਸਕਲਾਰ ਪਿੰਡ ‘ਚ ਹੋਇਆ ਸੀ। ਨਾਲ ਹੀ ਉਹਨ ਨੇ ਇਹ ਵੀ ਦੱਸਿਆ ਕਿ ਮੁੱਠਭੇੜ ‘ਚ 8 ਨਕਸਲੀ ਵੀ ਮਾਰੇ ਗਏ। ਹਾਲਾਂਕਿ ਸਾਡੇ 2 ਡੀ.ਆਰ.ਜੀ ਜਵਾਨ ਵੀ ਸ਼ਹੀਦ ਹੋ ਗਏ ਹਨ।

sukmaਮਿਲੀ ਜਾਣਕਾਰੀ ਅਨੁਸਾਰ ਐਸ.ਟੀ.ਐਫ ਅਤੇ ਡੀ.ਆਰ.ਜੀ ਨੇ ਮਿਲ ਕੇ ਐਨਕਾਉਂਟਰ ਕੀਤਾ ਹੈ। ਸੁਕਮਾ ਜ਼ਿਲ੍ਹੇ ਦੇ ਸਕਲਾਰ ਪਿੰਡ ‘ਚ ਨਕਸਲੀ ਛਿਪੇ ਹੋਏ ਸਨ। ਜਿਸ ਤੋਂ ਬਾਅਦ ਸੁਰੱਖਿਆ ਬਲਾ ਨੇ ਕਾਰਵਾਈ ਕਰਦੇ ਹੋਏ ਨਕਸਲੀਆਂ ਨੂੰ ਢੇਰ ਕਰ ਦਿੱਤਾ।

—PTC News