ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ

dhoni
ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ

ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਮੇਸ਼ਾਂ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਤੇ ਆਪਣੇ ਪ੍ਰਸੰਸਕਾਂ ਨਾਲ ਖੂਬ ਮਸਤੀ ਕਰਦੇ ਹਨ। ਇੰਨੀ ਦਿਨੀ ਧੋਨੀ ਦੀ ਕਪਤਾਨੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਫਿਰ ਤੋਂ ਖਿਤਾਬ ‘ਤੇ ਕਬਜਾ ਕਰਨ ਦੀਆਂ ਤਿਆਰੀਆਂ ‘ਚ ਲੱਗੀ ਹੈ।

ਆਈ. ਪੀ. ਐੱਲ. ਸੀਜ਼ਨ ਦੀ ਸ਼ੁਰੂਆਤ 23 ਮਾਰਚ ਨੂੰ ਹੋਣੀ ਹੈ, ਜਿਸ ਦਾ ਪਹਿਲਾ ਮੁਕਾਬਲਾ ਚੇਨਈ ਅਤੇ ਬੈਂਗਲੁਰੂ ਵਿਚਾਲੇ ਹੋਣਾ ਹੈ। ਧੋਨੀ ਇਕ ਵਾਰ ਫਿਰ ਆਪਣੇ ਇਕ ਪ੍ਰਸ਼ੰਸਕ ਦੇ ਨਾਲ ਮੈਦਾਨ ‘ਤੇ ਰੇਸ ਲਾਉਂਦੇ ਦਿਸੇ।

ਹੋਰ ਪੜ੍ਹੋ: ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਧੋਨੀ ਬੱਲੇਬਾਜ਼ੀ ਪ੍ਰੈਕਟਿਸ ਕਰ ਰਹੇ ਸੀ।

ਉਸ ਦੇ ਕੋਲ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਖੜੇ ਸੀ। ਫੈਨ ਦੌੜਦਾ ਹੋਇਆ ਧੋਨੀ ਦੇ ਕੋਲ ਆ ਰਿਹਾ ਸੀ। ਧੋਨੀ ਨੇ ਫੈਨ ਨੂੰ ਦੇਖ ਲਿਆ ਤੇ ਪਹਿਲਾਂ ਦੋਵੇਂ ਹੱਥ ਹਿਲਾਉਂਦਿਆਂ ਫਨੀ ਰਿਐਕਸ਼ਨ ਦਿੱਤਾ ਅਤੇ ਦੌੜ ਗਏ। ਫੈਨ ਵੀ ਵਾਪਸ ਨਹੀਂ ਪਰਤਿਆ ਅਤੇ ਧੋਨੀ ਨੂੰ ਫੜਨ ਲੱਗਾ।

-PTC News