Fri, Apr 19, 2024
Whatsapp

ਛੱਤੀਸਗੜ੍ਹ ਦੀ ਪੇਪਰ ਮਿੱਲ 'ਚ ਗੈਸ ਲੀਕ ਹੋਣ ਨਾਲ 7 ਮਜ਼ਦੂਰ ਝੁਲਸੇ, 3 ਦੀ ਹਾਲਤ ਗੰਭੀਰ

Written by  Shanker Badra -- May 07th 2020 07:00 PM
ਛੱਤੀਸਗੜ੍ਹ ਦੀ ਪੇਪਰ ਮਿੱਲ 'ਚ ਗੈਸ ਲੀਕ ਹੋਣ ਨਾਲ 7 ਮਜ਼ਦੂਰ ਝੁਲਸੇ, 3 ਦੀ ਹਾਲਤ ਗੰਭੀਰ

ਛੱਤੀਸਗੜ੍ਹ ਦੀ ਪੇਪਰ ਮਿੱਲ 'ਚ ਗੈਸ ਲੀਕ ਹੋਣ ਨਾਲ 7 ਮਜ਼ਦੂਰ ਝੁਲਸੇ, 3 ਦੀ ਹਾਲਤ ਗੰਭੀਰ

ਛੱਤੀਸਗੜ੍ਹ ਦੀ ਪੇਪਰ ਮਿੱਲ 'ਚ ਗੈਸ ਲੀਕ ਹੋਣ ਨਾਲ 7 ਮਜ਼ਦੂਰ ਝੁਲਸੇ, 3 ਦੀ ਹਾਲਤ ਗੰਭੀਰ:ਰਾਏਗੜ੍ਹ : ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ 'ਚ ਅੱਜ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਪੇਪਰ ਮਿੱਲ 'ਚ ਕਲੋਰੀਨ ਗੈਸ ਪਾਈਪ ਲਾਈਨ ਫੱਟਣ ਕਾਰਨ 7 ਮਜ਼ਦੂਰ ਝੁਲਸ ਗਏ ਹਨ। ਜਿਸ ਤੋਂ ਬਾਅਦ ਮਜ਼ਦੂਰਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦਰਅਸਲ 'ਚ ਮਿੱਲ 'ਚ ਗੈਸ ਲੀਕ ਹੋ ਗਈ,ਜਿਸ ਤੋਂ ਬਾਅਦ ਉਥੇ ਕੰਮ ਕਰ ਰਹੇ 7 ਮਜ਼ਦੂਰ ਉਸਦੀ ਲਪੇਟ 'ਚ ਆ ਗਏ ਹਨ। ਰਾਏਗੜ੍ਹ ਪੁਲਿਸ ਨੇ ਦੱਸਿਆ ਕਿ ਇਸ 'ਚ ਤਿੰਨ ਵਿਅਕਤੀਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਆਰ.ਆਰ. ਵੈਂਕਟਪੁਰਮ ਪਿੰਡ ਵਿੱਚ ਇਕ ਪਲਾਂਟ ਵਿੱਚੋਂ ਰਸਾਇਣਕ ਗੈਸ ਲੀਕ ਹੋਣ ਨਾਲ ਅੱਜ ਘੱਟੋ -ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਕਰੀਬ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਬੀਮਾਰ ਦੱਸਿਆ ਹੈ। -PTCNews


Top News view more...

Latest News view more...