ਇਸ ਤਰੀਕ ਤੋਂ ਹੋਵੇਗੀ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ, ਸਰਕਾਰ ਦੇ ਫੈਸਲੇ 'ਤੇ ਉੱਠ ਰਹੇ ਸਵਾਲ

By Jagroop Kaur - May 09, 2021 5:05 pm

ਕੋਰੋਨਾ ਮਹਾਮਾਰੀ ਦੇਸ਼ ਭਰ ਵਿਚ ਫੈਲੀ ਹੋਈ ਹੈ ਅਜਿਹੇ ਵਿਚ ਸਰਕਾਰਾਂ ਵੱਲੋਂ ਆਪੋ ਆਪਣੇ ਸੂਬਿਆਂ 'ਚ ਸਖਤੀ ਕੀਤੀ ਗਈ ਹੈ , ਉਥੇ ਹੀ ਇਸ ਦੌਰਾਨ ਛੱਤੀਸਗੜ੍ਹ ਸਰਕਾਰ ਨੇ ਸੂਬੇ 'ਚ ਸ਼ਰਾਬ ਦੀ ਕੱਲ ਯਾਨੀ 10 ਮਈ ਤੋਂ ਹੋਮ ਡਿਲਿਵਰੀ ਸ਼ਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲਾਕਡਾਊਨ ਦੌਰਾਨ ਕੋਰੋਨਾ ਕਾਲ 'ਚ ਸ਼ਰਾਬ ਪ੍ਰੇਮੀਆਂ ਨੂੰ ਘਰ ਤੱਕ ਸੇਵਾ ਮਿਲਣੀ ਸ਼ੁਰੂ ਹੋ ਜਾਵੇਗੀ। ਸੂਬੇ ਦੇ ਆਬਕਾਰੀ ਕਮਿਸ਼ਨਰ ਦੇ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਦੇ ਕੱਲ ਹੀ ਭੇਜੇ ਗਏ ਪ੍ਰਸਤਾਵ ਨੂੰ ਤੁਰੰਤ ਹੀ ਆਬਕਾਰੀ ਵਿਭਾਗ ਨੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ।Chhattisgarh government says online booking and home delivery of liquor will help curb illegal smuggling from surrounding states. (HT Photo)

ਵਿਭਾਗ ਦੇ ਵਿਸ਼ੇਸ਼ ਸਕੱਤਰ ਏ.ਪੀ. ਤ੍ਰਿਪਾਠੀ ਵਲੋਂ ਜਾਰੀ ਆਦੇਸ਼ ਅਨੁਸਾਰ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਲਾਕਡਾਊਨ ਮਿਆਦ ਜਾਂ ਮੋਹਰੀ ਆਦੇਸ਼ ਤੱਕ ਹੋਮ ਡਿਲਿਵਰੀ ਸ਼ੁਰੂ ਕਰਨ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ ਹੈ। ਆਦੇਸ਼ ਅਨੁਸਾਰ ਡਿਲਿਵਰੀ ਬੁਆਏ ਦੇ ਮਾਧਿਅਮ ਨਾਲ ਸ਼ਰਾਬ ਦੀ ਆਨਲਾਈਨ ਹੋਮ ਡਿਲਿਵਰੀ ਦੀ ਵਿਵਸਥਾ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਰਹੇਗੀ।liquor home delivery from may 10: liquor online home delivery : online home  delivery of liquor from may 10 in lockdown, know about extra charge and  timing : 10 मई से शराब

 Also Read | Amid surge in COVID-19 cases, IPL 2021 postponed

ਦੱਸਣਯੋਗ ਹੈ ਕਿ ਕਲੈਕਟਰ ਸਮੇਂ ਨੂੰ ਸਥਾਨਕ ਜ਼ਰੂਰਤ ਅਨੁਸਾਰ ਘੱਟ ਜ਼ਿਆਦਾ ਤੈਅ ਕਰ ਸਕਦੇ ਹਨ। ਹੋਮ ਡਿਲਿਵਰੀ ਲਈ ਦੁਕਾਨ ਦਾ ਮੁੱਲ ਛੱਤੀਸਗੜ੍ਹ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਰਾਜ ਸਰਕਾਰ ਵਲੋਂ ਖ਼ੁਦ ਕੀਤਾ ਜਾਂਦਾ ਹੈ। ਛੱਤੀਸਗੜ੍ਹ ਦੇਸ਼ ਦੇ ਸਭ ਤੋਂ ਵੱਧ ਸ਼ਰਾਬ ਖਪਤ ਵਾਲੇ ਸੂਬਿਆਂ 'ਚੋਂ ਇਕ ਹੈ, ਇਸ ਲਈ ਇਸ ਤੋਂ ਕਾਫ਼ੀ ਮਾਲੀਆ ਵੀ ਇਕੱਠਾ ਹੁੰਦਾ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਲਗਭਗ ਇਕ ਮਹੀਨੇ ਤੋਂ ਲਾਕਡਾਊਨ ਹੈ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਲਾਕਡਾਊਨ 'ਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਹੋਈ ਸੀ, ਜਿਸ ਦੀ ਕਾਫ਼ੀ ਤਿੱਖੀ ਪ੍ਰਤੀਕਿਰਿਆ ਹੋਈ ਸੀ|India COVID Restrictions: Complete list of states where home delivery of  liquor is allowed despite lockdown
Read More :ਮਹਿਲਾਵਾਂ ਨੇ ਫਿਰ ਰਚਿਆ ਇਤਿਹਾਸ, ਮਿਲਟਰੀ ਪੁਲਿਸ ਦੀ ਸ਼ੁਰੂਆਤ, ਲੋਕ ਸੇਵਾ ‘ਚ ਹੋਵੇਗਾ ਅਹਿਮ...
ਜਿਸ ਕਾਰਨ ਇਸ ਵਾਰ ਇਹ ਕੋਸ਼ਿਸ਼ ਨਹੀਂ ਹੋਈ ਪਰ ਉਸ ਦਾ ਇਕ ਦੂਜਾ ਰਸਤਾ ਆਨਲਾਈਨ ਹੋਮ ਡਿਲਿਵਰੀ ਦਾ ਕੱਢਿਆ ਗਿਆ ਹੈ। ਰਾਜ ਸਰਕਾਰ ਨੂੰ ਉਮੀਦ ਹੈ ਕਿ ਆਨਲਾਈਨ ਹੋਮ ਡਿਲਿਵਰੀ ਤੋਂ ਮਾਲੀਆ ਵੀ ਮਿਲੇਗਾ, ਇਸ ਦੇ ਨਾਲ ਹੀ ਜ਼ਹਿਰੀਲੀ ਸ਼ਰਾਬ ਅਤੇ ਦੂਜੇ ਸੂਬਿਆਂ ਤੋਂ ਗੈਰ-ਕਾਨੂੰਨੀ ਰੂਪ ਨਾਲ ਲਿਆ ਕੇ ਸ਼ਰਾਬ ਵੇਚਣ ਵਾਲਿਆਂ 'ਤੇ ਵੀ ਰੋਕ ਲੱਗੇਗੀ। ਹਾਲਾਂਕਿ ਸਰਕਾਰ ਦੇ ਇਸ ਫ਼ੈਸਲੇ 'ਤੇ ਸਵਾਲ ਵੀ ਉੱਠ ਰਹੇ ਹਨ ਕਿ ਜਿਥੇ ਇੰਨਾ ਕੁਝ ਬੰਦ ਹੈ ਲੋਕਾਂ ਨੂੰ ਕੰਮ ਦੀ ਕਿੱਲਤ ਹੈ ਅਨਾਜ ਨੀ ਹੈ ਉਥੇ ਹੀ ਅਜਿਹੇ ਲੋਕ ਵੀ ਹਨ ਜਿੰਨਾ ਲਈ ਸ਼ਰਾਬ ਅਹਿਮ ਹੈ ਅਤੇ ਸਰਕਾਰ ਇਸ ਨੂੰ ਜਰੂਰੀ ਵਸਤਾ ਚ ਗਿਣਦੀ ਹੈ।
adv-img
adv-img