Thu, Apr 25, 2024
Whatsapp

ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ, CRPF ਦਾ ਇਕ ਜਵਾਨ ਸ਼ਹੀਦ

Written by  Shanker Badra -- April 05th 2019 11:37 AM -- Updated: April 05th 2019 05:51 PM
ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ, CRPF ਦਾ ਇਕ ਜਵਾਨ ਸ਼ਹੀਦ

ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ, CRPF ਦਾ ਇਕ ਜਵਾਨ ਸ਼ਹੀਦ

ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ  , CRPF ਦਾ ਇਕ ਜਵਾਨ ਸ਼ਹੀਦ:ਰਾਏਪੁਰ : ਛੱਤੀਸਗੜ੍ਹ ਦੇ ਧਮਤਾੜੀ 'ਚ ਪੈਂਦੇ ਸਾਲੇਘਾਟ ਦੇ ਜੰਗਲਾਂ 'ਚ ਕੇਂਦਰੀ ਰਿਜ਼ਰਵ ਪੋਲਿਸ ਫੋਰਸ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਣ ਦੀ ਖ਼ਬਰ ਮਿਲੀ ਹੈ।ਇਸ ਮੁਕਾਬਲੇ ਦੌਰਾਨ ਸੀ.ਆਰ.ਪੀ.ਐੱਫ ਦੇ 2 ਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ ਇੱਕ ਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ ਹੈ। [caption id="attachment_278740" align="aligncenter" width="300"]Chhattisgarh CRPF and Naxals between Encounter , CRPF One young martyr ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ , CRPF ਦਾ ਇਕ ਜਵਾਨ ਸ਼ਹੀਦ[/caption] ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਤਰੀ ਜ਼ਿਲੇ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸੁਰੱਖਿਆ ਫੋਰਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ 'ਚ ਸੀ.ਆਰ.ਪੀ.ਐੱਫ. ਦੀ 211ਵੀਂ ਬਟਾਲੀਅਨ ਦੇ ਹੌਲਦਾਰ ਹਰੀਸ਼ ਚਾਂਦ ਸ਼ਹੀਦ ਹੋ ਗਏ, ਜਦੋਂ ਕਿ ਸਿਪਾਹੀ ਸੁਧੀਰ ਕੁਮਾਰ ਜ਼ਖਮੀ ਹੋ ਗਏ ਹਨ। [caption id="attachment_278742" align="aligncenter" width="300"]Chhattisgarh CRPF and Naxals between Encounter , CRPF One young martyr ਸੀ.ਆਰ.ਪੀ.ਐੱਫ ਅਤੇ ਨਕਸਲੀਆਂ ਵਿਚਕਾਰ ਮੁੱਠਭੇੜ , CRPF ਦਾ ਇਕ ਜਵਾਨ ਸ਼ਹੀਦ[/caption] ਉਨ੍ਹਾਂ ਨੇ ਦੱਸਿਆ ਕਿ ਖੱਲਾਰੀ ਥਾਣਾ ਖੇਤਰ 'ਚ ਸੀ.ਆਰ.ਪੀ.ਐੱਫ. ਦੇ ਕਾਫ਼ਲੇ ਨੂੰ ਇਸ ਮਹੀਨੇ ਦੀ 3 ਤਾਰੀਕ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ।ਅੱਜ ਜਦੋਂ ਜਵਾਨ ਖੱਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ 'ਚ ਸਨ, ਉਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਬਾਅਦ ਵਿੱਚ ਨਕਸਲੀ ਉੱਥੋਂ ਫਰਾਰ ਹੋ ਗਏ ਹਨ। -PTCNews


Top News view more...

Latest News view more...