Thu, Apr 25, 2024
Whatsapp

ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ

Written by  Shanker Badra -- January 30th 2019 04:53 PM -- Updated: January 31st 2019 03:48 PM
ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ

ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ

ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ:ਛੱਤੀਸਗੜ੍ਹ : ਪੰਜਾਬ ਸਮੇਤ ਦੇਸ਼ ਭਰ ਵਿਚ ਰੀਤੀ-ਰਿਵਾਜ਼ਾਂ ਦੀ ਬਹੁਤ ਅਹਿਮੀਅਤ ਹੈ।ਸਾਡੇ ਸਮਾਜ ਵਿਚ ਮਨੁੱਖ ਦੇ ਜਨਮ ਤੋਂ ਮਰਨ ਤੱਕ ਰੀਤੀ ਰਿਵਾਜ਼ ਨਾਲ-ਨਾਲ ਚਲਦੇ ਹਨ।ਇਹ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੇ ਹਨ, ਇਹ ਬਦਲਦੇ ਤੇ ਘਟਦੇ-ਵਧਦੇ ਵੀ ਰਹਿੰਦੇ ਹਨ ਪਰ ਆਧੁਨਿਕ ਯੁੱਗ ਵਿਚ ਮਸ਼ੀਨੀਕਰਨ ਕਰਕੇ ਲੋਕਾਂ ਨੇ ਬੁਹਤ ਸਾਰੀਆਂ ਰਸਮਾਂ ਨੂੰ ਵਿਸਾਰ ਦਿੱਤਾ ਹੈ। [caption id="attachment_248509" align="aligncenter" width="300"]Chhattisgarh death drinking alcohol Rituals ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ[/caption] ਹਰ ਦੇਸ਼ ,ਹਰ ਸੂਬੇ ਵਿੱਚ ਵਿਆਹ ਦੇ ਰੀਤੀ ਰਿਵਾਜ਼ ਵੱਖ -ਵੱਖ ਹੁੰਦੇ ਹਨ ਪਰ ਹੁਣ ਇੱਕ ਅਜਿਹੇ ਵਿਆਹ ਸਮਾਗਮ ਦੇ ਰੀਤੀ ਰਿਵਾਜ਼ ਸਾਹਮਣੇ ਆਏ ਹਨ ,ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਜੇਕਰ ਦੇਖਿਆ ਜਾਵੇਂ ਤਾਂ ਸ਼ਰਾਬ ਨੂੰ ਹਰ ਕੋਈ ਜਸ਼ਨ ਦੇ ਮੌਕੇ 'ਤੇ ਪੀਂਦਾ ਹੈ ਜਾਂ ਫਿਰ ਆਪਣੇ ਗਮ ਨੂੰ ਭੁਲਾਉਣ ਲਈ ਪੀਂਦਾ ਹੈ। [caption id="attachment_248525" align="aligncenter" width="300"]Chhattisgarh death drinking alcohol Rituals ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ[/caption] ਛੱਤੀਸਗੜ੍ਹ ਦੇ ਕਵਰਧਾ ਜ਼ਿਲੇ 'ਚ ਵਿਆਹ ਸਮਾਗਮ ਦੌਰਾਨ ਇੱਕ ਅਨੋਖਾ ਰਿਵਾਜ਼ ਸਾਹਮਣੇ ਹੈ ,ਜਿਸ ਨੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਓਥੇ ਵਿਆਹ ਸਮਾਗਮ ਦੌਰਾਨ ਲਾੜੇ ਨੂੰ ਲਾੜੀ ਦੀ ਮਾਂ(ਸੱਸ )ਸ਼ਰਾਬ ਪਿਆਉਣ ਦੀ ਰਸਮ ਨਿਭਾਉਂਦੀ ਹੈ।ਇਸ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਸ਼ਰਾਬ ਪੀਂਦੇ ਹਨ ਸਿਰਫ ਇੰਨਾ ਹੀ ਨਹੀਂ ਲਾੜਾ -ਲਾੜੀ ਵੀ ਇੱਕ ਦੂਜੇ ਨੂੰ ਸ਼ਰਾਬ ਪਿਆਉਂਦੇ ਹਨ। [caption id="attachment_248508" align="aligncenter" width="300"]Chhattisgarh death drinking alcohol Rituals ਇਸ ਪਿੰਡ 'ਚ ਮੌਤ ਹੋਣ 'ਤੇ ਵੀ ਸ਼ਰਾਬ ਪੀਣ ਦਾ ਹੈ ਰਿਵਾਜ਼ ,ਇੱਕ ਹੋਰ ਹੈ ਗੁਪਤ ਰਾਜ ,ਉਹ ਵੀ ਪੜ੍ਹੋ[/caption] ਇਸ ਪਿੰਡ ਦਾ ਇੱਕ ਹੋਰ ਅਨੋਖਾ ਰਿਵਾਜ਼ ਸਾਹਮਣੇ ਹੈ।ਇਸ ਪਿੰਡ ਵਿੱਚ ਆਦਿਵਾਸੀ ਭਾਈਚਾਰੇ ਦੇ ਲੋਕ ਖੁਸ਼ੀ ਦੇ ਮੌਕੇ 'ਤੇ ਸ਼ਰਾਬ ਪੀਣ ਦਾ ਰਿਵਾਜ਼ ਤਾਂ ਹੈ ਪਰ ਜੇਕਰ ਕਿਸੇ ਦੀ ਮੌਤ ਹੋ ਜਾਵੇ ਤਾਂ ਸਾਰਿਆਂ ਨੂੰ ਸ਼ਰਾਬ ਪਿਆਉਣ ਦਾ ਵੀ ਰਿਵਾਜ਼ ਹੈ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਚਾਹੇ ਗਮ ਹੋਵੇ ਜਾਂ ਖੁਸ਼ੀ ਹਰ ਮੌਕੇ 'ਚ ਸ਼ਰਾਬ ਪੀਣਾ ਲਾਜ਼ਮੀ ਹੈ। -PTCNews


Top News view more...

Latest News view more...