Uncategorized

ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ 4 ਨਕਸਲੀ ਕੀਤੇ ਢੇਰ, ਹਥਿਆਰ ਵੀ ਬਰਾਮਦ

By Jashan A -- July 06, 2019 2:07 pm -- Updated:Feb 15, 2021

ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ 4 ਨਕਸਲੀ ਕੀਤੇ ਢੇਰ, ਹਥਿਆਰ ਵੀ ਬਰਾਮਦ,ਛੱਤੀਸਗੜ੍ਹ: ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਮੁਕਾਬਲੇ ਦੌਰਾਨ 4 ਨਕਸਲੀ ਢੇਰ ਕਰ ਦਿੱਤੇ। ਜਵਾਨਾਂ ਨੇ ਇਹਨਾਂ ਨਕਸਲੀਆਂ ਤੋਂ ਹਥਿਆਰ ਵੀ ਬਰਾਮਦ ਕੀਤੇ।

ਡਿਪਟੀ ਪੁਲਿਸ ਕਮਿਸ਼ਨਰ ਸੁੰਦਰਰਾਜ ਪੀ. ਨੇ ਦੱਸਿਆ ਕਿ ਜ਼ਿਲੇ ਦੇ ਖੱਲਾਰੀ ਅਤੇ ਮੇਚਕਾ ਪਿੰਡ ਦੇ ਮੱਧ ਜੰਗਲ 'ਚ ਐੱਸ. ਟੀ. ਐੱਫ. ਦੇ ਦਲ ਨਾਲ ਸਵੇਰੇ ਮੁਕਾਬਲੇ ਵਿਚ 4 ਨਕਸਲੀ ਮਾਰੇ ਗਏ।

ਹੋਰ ਪੜ੍ਹੋ:ਇਸ ਮਹਿਲਾ ਅਧਿਕਾਰੀ ਨਾਲ ਵਾਪਰ ਸਕਦਾ ਸੀ ਇਹ ਵੱਡਾ ਹਾਦਸਾ, ਜਾਣੋ ਕਿਵੇਂ ਬਚਾਈ ਜਾਨ

ਸੁੰਦਰਰਾਜ ਨੇ ਦੱਸਿਆ ਕਿ ਖੱਲਾਰੀ ਖੇਤਰ 'ਚ ਐੱਸ. ਟੀ. ਐੱਫ. ਦਾ ਦਲ ਗਸ਼ਤ ਕਰ ਰਿਹਾ ਸੀ। ਦਲ ਜਦੋਂ ਖੱਲਾਰੀ ਅਤੇ ਮੇਚਕਾ ਪਿੰਡ ਦੇ ਮੱਧ ਜੰਗਲ 'ਚ ਸੀ ਤਾਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ ਦੌਰਾਨ ਉਹਨਾਂ ਨੂੰ ਇਹ ਵੱਡੀ ਸਫਲਤਾ ਮਿਲੀ। ਇਹਨਾਂ ਨਕਸਲੀਆਂ ਵਿੱਚ 3 ਮਹਿਲਾ ਵੀ ਸ਼ਾਮਿਲ ਸਨ।

-PTC News

  • Share