9 ਮਹੀਨੇ ਦੀ ਪ੍ਰੈਗਨੈਂਟ ਨਰਸ ਕਰਦੀ ਰਹੀ ਮਰੀਜ਼ਾਂ ਦੀ ਸੇਵਾ, ਬੱਚੀ ਦੇ ਜਨਮ ਤੋਂ ਬਾਅਦ ਕੋਰੋਨਾ ਕਾਰਨ ਹੋਈ ਮੌਤ

By Baljit Singh - May 26, 2021 3:05 pm

ਕਬੀਰਧਾਮ: ਕੋਰੋਨਾ ਇਨਫੈਕਟਿਡਾਂ ਦੀ ਵਧਦੀ ਗਿਣਤੀ ਨਾਲ ਹਰ ਕੋਈ ਪਰੇਸ਼ਾਨ ਹੈ। ਉਥੇ ਹੀ ਕੋਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਦੇ ਬਾਅਦ ਹਰ ਕੋਈ ਤੀਜੀ ਲਹਿਰ ਕਾਰਨ ਡਰ ਵਿਚ ਹੈ। ਸੰਕਟ ਦੇ ਇਸ ਦੌਰ ਵਿਚ ਕੁਝ ਲੋਕ ਮਰੀਜ਼ਾਂ ਦੇ ਮਸੀਹਾ ਬਣੇ ਹੋਏ ਹਨ। ਉਹ ਆਪਣਾ ਘਰ ਪਰਿਵਾਰ ਛੱਡ ਕੇ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਤੇ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਬਵਾਨਾ ਗੈਂਗ ਦੇ ਚਾਰ ਬਦਮਾਸ਼ ਗ੍ਰਿਫਤਾਰ, ਸਾਗਰ ਕਤਲਕਾਂਡ 'ਚ ਸ਼ਾਮਲ ਹੋਣ ਦਾ ਦੋਸ਼

ਅਜਿਹਾ ਹੀ ਇਕ ਮਾਮਲਾ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲੇ ਦੇ ਗ੍ਰਾਮ ਲਿਮੋ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨਰਸ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੀ ਰਹੀ। 9 ਮਹੀਨੇ ਤੋਂ ਗਰਭਵਤੀ ਹੁੰਦੇ ਹੋਏ ਵੀ ਉਹ ਕੋਵਿਡ ਵਾਰਡ ਵਿਚ ਡਿਊਟੀ ਕਰ ਰਹੀ ਸੀ ਪਰ ਇਸ ਦੌਰਾਨ ਉਹ ਕੋਰੋਨਾ ਦੀ ਚਪੇਟ ਵਿਚ ਆ ਗਈ ਤੇ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੈਕਸੀਨ ਦੀ ਘਾਟ ਬਣੀ ਕੋਰੋਨਾ ਖਿਲਾਫ ਲੜਾਈ ‘ਚ ਰੁਕਾਵਟ

ਜਾਣਕਾਰੀ ਮੁਤਾਬਕ, ਨਰਸ ਪ੍ਰਭਾ ਦੀ ਪੋਸਟਿੰਗ ਸਿਹਤ ਕੇਂਦਰ ਖੈਰਵਾਰ ਖੁਰਦ ਦੇ ਲੋਰਮੀ ਜ਼ਿਲਾ ਮੁਗੇਲੀ ਵਿਚ ਸੀ। ਜਿਥੇ 9 ਮਹੀਨੇ ਤੋਂ ਗਰਭਵਤੀ ਹੁੰਦੇ ਹੋਏ ਵੀ ਉਹ ਕੋਵਿਡ ਵਾਰਡ ਵਿਚ ਡਿਊਟੀ ਕਰ ਰਹੀ ਸੀ। ਗਰਭ ਅਵੱਸਥਾ ਦੌਰਾਨ ਉਹ ਗ੍ਰਾਮ ਕਾਪਾਦਾਹ ਵਿਚ ਹੀ ਕਿਰਾਏ ਦਾ ਇਕ ਕਮਰਾ ਲੈ ਕੇ ਇਕੱਲੀ ਰਹਿੰਦੀ ਸੀ। ਉਹ ਉਥੋਂ ਹੀ ਹਸਪਤਾਲ ਆਉਂਦੀ-ਜਾਂਦੀ ਸੀ।

ਪੜ੍ਹੋ ਹੋਰ ਖ਼ਬਰਾਂ : ‘ਪੰਜਾਬੀ ਡੈਡੀ’ ਬਣੇ ਕ੍ਰਿਸ ਗੇਲ, ਸ਼ੇਅਰ ਕੀਤੀ ਤਸਵੀਰ

30 ਅਪ੍ਰੈਲ ਨੂੰ ਲੇਬਰ ਪੇਨ ਹੋਣ ਉੱਤੇ ਉਨ੍ਹਾਂ ਨੂੰ ਕਵਰਧਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਥੇ ਉਨ੍ਹਾਂ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਖਾਂਸੀ ਬੁਖਾਰ ਆ ਗਿਆ। ਐਂਟੀਜਨ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਵਰਧਾ ਦੇ ਹੀ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ 21 ਮਈ ਦੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪ੍ਰਭਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਨੂੰ ਛੁੱਟੀ ਲੈਣ ਲਈ ਕਿਹਾ ਵੀ ਸੀ ਪਰ ਉਹ ਆਪਣੀ ਡਿਊਟੀ ਉੱਤੇ ਡਟੀ ਰਹੀ।

-PTC News

adv-img
adv-img