ਮਾਪਿਆਂ ਤੋਂ ਵਿਛੜਿਆ ਉਹਨਾਂ ਦਾ ਮਾਸੂਮ ਪੁੱਤਰ , ਟੋਭੇ 'ਚ ਡੁੱਬਣ ਕਾਰਨ ਹੋਈ ਮੌਤ

By Kaveri Joshi - November 07, 2020 4:11 pm

ਹੋਡਲਾ ਕਲਾਂ-ਮਾਪਿਆਂ ਤੋਂ ਵਿਛੜਿਆ ਉਹਨਾਂ ਦਾ ਮਾਸੂਮ ਪੁੱਤਰ , ਟੋਭੇ 'ਚ ਡੁੱਬਣ ਕਾਰਨ ਹੋਈ ਮੌਤ : ਮਾਪਿਆਂ ਲਈ ਬੱਚੇ ਉਹਨਾਂ ਦੀ ਜ਼ਿੰਦਗੀ ਹੁੰਦੇ ਹਨ , ਅਜਿਹੇ 'ਚ ਜਦੋਂ ਕਿਸੇ ਮਾਂ-ਬਾਪ ਕੋਲੋਂ ਉਹਨਾਂ ਦਾ ਜਵਾਕ ਨਿੱਕੀ ਉਮਰੇ ਖੁੰਝ ਜਾਵੇ , ਤਾਂ ਇਸਤੋਂ ਵੱਧ ਕੇ ਦੁਖਦਾਈ ਗੱਲ ਕੀ ਹੋ ਸਕਦੀ ਹੈ । ਅਜਿਹੀ ਹੀ ਇੱਕ ਦੁਖਦਾਈ ਖ਼ਬਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦੇ ਪਿੰਡ ਹੋਡਲਾ ਕਲਾਂ ਤੋਂ ਮਿਲੀ ਹੈ , ਜਿੱਥੇ ਇੱਕ ਮਾਸੂਮ ਬੱਚਾ ਟੋਏ 'ਚ ਭਰੇ ਪਾਣੀ 'ਚ ਡਿੱਗਣ ਉਪਰੰਤ ਡੁੱਬ ਜਾਣ ਕਾਰਨ ਸਦਾ ਲਈ ਆਪਣੇ ਮਾਪਿਆਂ ਤੋਂ ਵਿੱਛੜ ਗਿਆ ।

Child dead after falling in water in mansa ਮਾਪਿਆਂ ਤੋਂ ਵਿਛੜਿਆ ਉਹਨਾਂ ਦਾ ਮਾਸੂਮ ਪੁੱਤਰ , ਟੋਭੇ 'ਚ ਡੁੱਬਣ ਕਾਰਨ ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਿਕ ਹਰਪ੍ਰੀਤ ਹਰਪ੍ਰੀਤ ਕੌਰ ਪਤਨੀ ਬਲਜੀਤ ਸਿੰਘ ਰੋਜ਼ ਵਾਂਗ ਮਗਨਰੇਗਾ ਤਹਿਤ ਟੋਭੇ 'ਚ ਕੀਤੇ ਜਾ ਰਹੇ ਕੰਮ ਲਈ ਮਜਦੂਰੀ ਕਰਨ ਲਈ ਗਈ ਸੀ ਅਤੇ ਉਸਦਾ 4 ਸਾਲ ਬੱਚਾ ਜਸ਼ਨਪ੍ਰੀਤ ਸਿੰਘ ਵੀ ਉਸ ਨਾਲ ਹੀ ਚਲਾ ਗਿਆ। ਉਪਰੋਕਤ ਸਥਾਨ 'ਤੇ ਛੱਪੜ ਦੇ ਇਕ ਪਾਸੇ ਟੋਏ ਵਿਚ ਕੁਝ ਘਰਾਂ ਦਾ ਪਾਣੀ ਜਮ੍ਹਾਂ ਕਰਨ ਵਾਸਤੇ ਟੋਆ ਬਣਾਇਆ ਹੋਇਆ ਸੀ ।

Child dead after falling in water in mansa ਮਾਪਿਆਂ ਤੋਂ ਵਿਛੜਿਆ ਉਹਨਾਂ ਦਾ ਮਾਸੂਮ ਪੁੱਤਰ , ਟੋਭੇ 'ਚ ਡੁੱਬਣ ਕਾਰਨ ਹੋਈ ਮੌਤ

ਬੱਚਾ ਜਸ਼ਨਪ੍ਰੀਤ ਸਿੰਘ ਲਾਗੇ ਖੇਡ ਰਿਹਾ ਸੀ ਅਤੇ ਖੇਡਦਾ-ਖੇਡਦਾ ਉਸ ਟੋਏ ਵਿਚ ਜਾ ਡਿੱਗਿਆ। ਇਸ ਉਪਰੰਤ ਬੱਚੇ ਦੀ ਲਾਸ਼ ਪਾਣੀ 'ਤੇ ਤੈਰਦੀ ਦੇਖੀ ਗਈ। ਇਸ ਦੁਖਦਾਈ ਘਟਨਾ 'ਚ ਮਾਸੂਮ ਬੱਚੇ ਦੀ ਜਾਨ ਚਲੀ ਗਈ ।

Child dead after falling in water in mansa ਮਾਪਿਆਂ ਤੋਂ ਵਿਛੜਿਆ ਉਹਨਾਂ ਦਾ ਮਾਸੂਮ ਪੁੱਤਰ , ਟੋਭੇ 'ਚ ਡੁੱਬਣ ਕਾਰਨ ਹੋਈ ਮੌਤ

ਦੱਸ ਦੇਈਏ ਕਿ ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਮੁਤਾਬਕ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਮਾਪਿਆਂ ਨੂੰ ਸੌਂਪ ਦਿੱਤੀ ਗਈ, ਜਿਸ ਉਪਰੰਤ ਘਰਦਿਆਂ ਵੱਲੋਂ ਬੱਚੇ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਲੂ-ਕੰਡੇ ਖੜੇ ਕਰ ਦੇਣ ਵਾਲੀ ਬੱਚੇ ਦੀ ਅਚਾਨਕ ਮੌਤ ਦੀ ਘਟਨਾ ਨਾਲ ਸਮੁਚੇ ਪਿੰਡ ਹੋਡਲਾ ਕਲਾਂ ਵਿਚ ਮਾਤਮ ਛਾ ਗਿਆ ਹੈ। ਪਰਿਵਾਰ ਅਤੇ ਮਾਪਿਆਂ ਨੂੰ ਡੂੰਘਾ ਸਦਮਾ ਪਹੁੰਚਿਆ ਹੈ ।

adv-img
adv-img