ਜੋਧਪੁਰ: ਬੋਰਵੈਲ ‘ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਸਦਮੇ ‘ਚ ਪਰਿਵਾਰ

ਜੋਧਪੁਰ: ਬੋਰਵੈਲ ‘ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਸਦਮੇ ‘ਚ ਪਰਿਵਾਰ,ਜੋਧਪੁਰ : ਬੀਤੇ ਦਿਨ ਰਾਜਸਥਾਨ ‘ਚ ਜੋਧਪੁਰ ਜ਼ਿਲੇ ‘ਚ ਚਾਰ ਸਾਲ ਦੀ ਬੱਚੀ ਬੋਰਵੈਲ ‘ਚ ਡਿੱਗ ਗਈ ਸੀ, ਜਿਸ ਦੌਰਾਨ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ ਸਕਿਆ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਬਚਾਅ ਕਾਰਜ ਜਾਰੀ ਸੀ, ਪਰ ਇਸ ਦੇ ਬਾਵਜੂਦ ਵੀ ਉਹ ਬੱਚੀ ਨਹੀਂ ਨਹੀਂ ਬਚਾ ਸਕੇ। ਮਿਲੀ ਜਾਣਕਾਰੀ ਮੁਤਾਬਕ ਬੱਚੀ ਖੇਡਦੇ ਸਮੇਂ ਬੋਰਵੈਲ ‘ਚ ਡਿੱਗ ਗਈ ਸੀ।

ਹੋਰ ਪੜ੍ਹੋ:ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ,ਇਲਾਕੇ ਵਿਚ ਸੋਗ ਦੀ ਲਹਿਰ

ਖੋਰਾਪਾ ਪੁਲਿਸ ਸਟੇਸ਼ਨ ਦੇ ਇੰਚਾਰਜ ਕੇਸਾ ਰਾਮ ਨੇ ਕਿਹਾ ਕਿ ਬੋਰਵੈਲ 9 ਇੰਚ ਚੌੜਾ ਅਤੇ 400 ਫੁੱਟ ਡੂੰਘਾ ਸੀ, ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਮਾਸੂਮ ਨੂੰ ਨਹੀਂ ਬਚਾ ਸਕੇ।


ਫਿਲਹਾਲ ਪੁਲਿਸ ਲਾਸ਼ ਨੂੰ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।

-PTC News