ਮੁੱਖ ਖਬਰਾਂ

ਮਾਮੇ ਦੀ ਹਵਸ ਦਾ ਸ਼ਿਕਾਰ ਹੋਈ 10 ਸਾਲਾ ਬੱਚੀ, ਦਿੱਤਾ ਬੱਚੇ ਨੂੰ ਜਨਮ

By Joshi -- August 17, 2017 8:08 pm -- Updated:Feb 15, 2021

ਚੰਡੀਗੜ੍ਹ 'ਚ ਮਾਮੇ ਦੀ ਹਵਸ ਦਾ ਸ਼ਿਕਾਰ ਹੋਈ 10 ਸਾਲਾ ਮਾਸੂਮ ਬੱਚੀ ਨੇ ਸਰਕਾਰੀ ਹਸਪਤਾਲ ਸੈਕਟਰ-32 'ਚ ਇਕ ਬੱਚੀ ਨੂੰ ਜਨਮ ਦਿੱਤਾ ਹੈ।

ਡਾਕਟਰਾਂ ਦੇ ਅਨੁਸਾਰ ਮਾਸੂਮ ਬੱਚੀ ਦੀ ਨਾਰਮਲ ਡਲਿਵਰੀ ਮੁਮਕਿਨ ਨਾ ਹੋਣ ਕਾਰਨ ਬੱਚੇ ਨੂੰ ਜਨਮ ਦੇਣ ਲਈ ਲਈ ਸੀਜੇਰੀਅਨ ਕੀਤਾ ਗਿਆ ਹੈ। ਆਪਰੇਸ਼ਨ ਤੋਂ ਬਾਅਦ ਤਕਰੀਬਨ 10:30 ਦੇ ਵਜੇ ਉਸ ਲੜਕੀ ਨੇ ਇਕ ਛੋਟੀ ਬੱਚੀ ਨੂੰ ਜਨਮ ਦਿੱਤਾ ਹੈ। ਖਬਰਾਂ ਅਨੁਸਾਰ ਮਾਂ ਅਤੇ ਬੱਚੀ ਸਿਹਤਮੰਦ ਨਹੀਂ ਹਨ ਪਰ ਉਹਨਾਂ ਦੀ ਸਿਹਤ 'ਚ ਜਲਦੀ ਹੀ ਸੁਧਾਰ ਹੋਣ ਦੀ ਉਮੀਦ ਹੈ।
Child rape chandigarh: 10 year old girl gives birth by Caesarean sectionChild rape chandigarh: 10 year old girl gives birth by Caesarean section

ਫਿਲਹਾਲ, ਨਵਜੰਮੀ ਬੱਚੀ ਆਈ. ਸੀ. ਯੂ. 'ਚ ਭਰਤੀ ਹੈ।
Child rape chandigarh: 10 year old girl gives birth by Caesarean sectionਪੀੜਤਾ ਦੇ ਪਿਤਾ ਨੇ ਸ਼ੁਰੂ ਤੋਂ ਹੀ ਕਿਹਾ ਸੀ ਕਿ ਬੱਚੇ ਦੇ ਕਨਮ ਉਪਰੰਤ ਉਹ ਉਸਨੂੰ ਗੋਦ ਦੇ ਦੇਣਗੇ,ਜਿਸ ਲਈ ਉਹਨਾਂ ਨੇ ਗੋਦ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਆਪਣੀ ਬੱਚੀ ਦੇ ਵਧੀਆ ਭਵਿੱਖ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਸੀ।

Child rape chandigarh: 10 year old girl gives birth by Caesarean section

ਸੂਤਰਾਂ ਅਨੁਸਾਰ, ਬੱਚੀ ਨੂੰ ਡਲਿਵਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਸਗੋਂ ਉਸਨੂੰ ਕਿਹਾ ਗਿਆ ਸੀ ਕਿ ਇਸ ਆਪਰੇਸ਼ਨ ਪੱਥਰੀ ਕੱਢਣ ਲਈ ਕੀਤਾ ਜਾਣਾ ਹੈ।
Child rape chandigarh: 10 year old girl gives birth by Caesarean sectionਯੌਨ ਸੋਸ਼ਣ ਦੀਆਂ ਦਿਨੋ ਦਿਨ ਵੱਧ ਰਹੀਆਂ ਘਟਨਾਵਾਂ ਅਤੇ ਮਾਸੂਮ ਬੱਚੀਆਂ ਦੇ ਭਵਿੱਖ ਨਾਲ ਹੋ ਰਿਹਾ ਖਿਲਵਾੜ ਸਮਾਜ ਨੂੰ ਕਿਸ ਤਰਫ ਲੈ ਜਾ ਰਿਹਾ ਹੈ, ਇਸ ਸੋਚਣ ਦਾ ਵਿਸ਼ਾ ਹੈ।

—PTC News

  • Share