Thu, Apr 25, 2024
Whatsapp

ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ

Written by  Jashan A -- February 05th 2019 03:08 PM
ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ

ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ

ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ,ਇੱਕ ਅਣਜਾਣ ਫੋਟੋਗਰਾਫਰ ਦੀ ਖਿੱਚੀ ਗਈ ਕੁੱਝ ਮਾਸੂਮ ਬੱਚਿਆਂ ਦੀ ਤਸਵੀਰ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਤਸਵੀਰ 'ਚ ਕੁੱਝ ਬੱਚੇ ਸੈਲਫੀ ਲੈਣ ਵਰਗਾ ਪੋਜ ਦੇ ਰਹੇ ਹਨ। ਹਾਲਾਂਕਿ ਸੈਲਫੀ ਲੈਣ ਵਾਲੇ ਬੱਚੇ ਦੇ ਹੱਥ ਵਿੱਚ ਫੋਨ ਨਹੀਂ ਸਗੋਂ ਹਵਾਈ ਚੱਪਲ ਹੈ।ਇਸ ਪੰਜ ਬੱਚਿਆਂ ਦੀ ਤਸਵੀਰ ਨੂੰ ਬਾਲੀਵੁਡ ਦੀਆਂ ਕਈ ਮਹਾਨ ਹਸਤੀਆਂ ਤੇ ਕਈ ਨਾਮੀ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

ਅਨੁਪਮ ਖੇਰ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਜੋ ਲੋਕ ਚੀਜ਼ਾਂ ਨੂੰ ਬੇਹਤਰੀਨ ਤਰੀਕੇ ਨਾਲ ਲੈਂਦੇ ਹਨ, ਚੀਜ਼ਾਂ ਉਨ੍ਹਾਂ ਲਈ ਸਭ ਤੋਂ ਵਧੀਆ ਹੋ ਜਾਂਦੀਆਂ ਹਨ।
 
View this post on Instagram
 

Came across this beauuuuuutiful picture which I had to share . “HAPPINESS “ truly a state of mind !!!


A post shared by Suniel Shetty (@suniel.shetty) on

ਸੁਨੀਲ ਸ਼ੈਟੀ ਨੇ ਲਿਖਿਆ, “ਹੈੱਪੀਨੈਸ ਸਿਰਫ ਤੁਹਾਡੇ ਦਿਮਾਗ ‘ਚ ਹੈ।” ਹਾਲਾਂਕਿ ਅਮਿਤਾਭ ਬੱਚਨ ਦਾ ਇਸ ਤਸਵੀਰ ਨੂੰ ਲੈ ਕੇ ਬਿਲਕੁਲ ਹੀ ਵੱਖ ਨਜ਼ਰੀਆ ਸਾਹਮਣੇ ਆਇਆ ਅਤੇ ਉਨ੍ਹਾਂ ਨੇ ਤਸਵੀਰ ਸ਼ੇਅਰ ਕਰਨ ਦੀ ਦੇ ਬਜਾਏ ਇਸ ਬਾਰੇ ਵਿੱਚ ਆਪਣੇ ਵਿਚਾਰ ਸੋਸ਼ਲ ਮੀਡਿਆ 'ਤੇ ਸਾਂਝੇ ਕਰ ਦਿੱਤੇ। ਉਨ੍ਹਾਂਨੇ ਆਪਣੇ ਟਵੀਟ ਵਿੱਚ ਲਿਖਿਆ, ਆਮ ਆਦਮੀ ਹੁਣ ਆਮ ਨਹੀਂ ਰਿਹਾ; ਉਹ ਖਾਸ ਹੈ। ਉਹ ਆਪ ਆਪਣਾ ਪ੍ਰਚਾਰ ਕਰ ਸਕਦਾ ਹੈ - ਖ਼ੁਦ ਆਪਣਾ ਮਾਧਿਅਮ ਬੰਨ ਗਿਆ ਹੈ। ਬੋਮਨ ਈਰਾਨੀ ਨੇ ਇਸ ਤਸਵੀਰ ਦੇ ਨਾਲ ਲਿਖਿ , ਤੁਸੀ ਸਿਰਫ ਓਨੇ ਹੀ ਖੁਸ਼ ਹੋ ਜਿੰਨੇ ਖੁਸ਼ ਤੁਸੀ ਹੋਣਾ ਚਾਹੁੰਦੇ ਹੋ। ਇਹ ਇੱਕ ਅਜਿਹੀ ਕਹਾਵਤ ਹੈ ਜੋ ਸਾਰੇ ਲਈ ਸਮਾਨ ਰੂਪ ਨਾਲ ਸੱਚ ਹੈ। -PTC News

Top News view more...

Latest News view more...