ਕਈ ਨਖਰਿਆਂ ਦੇ ਨਾਲ ਖਾਂਦੇ, ਕਈ ਭੁੱਖੇ ਮਰਨ ਵਿਚਾਰੇ ਗੀਤ ਰਾਹੀਂ ਬੱਚੇ ਨੇ ਦੱਸੇ ਰੱਬ ਦੇ ਰੰਗ, ਦੇਖੋ ਵੀਡੀਓ

child
ਕਈ ਨਖਰਿਆਂ ਦੇ ਨਾਲ ਖਾਂਦੇ, ਕਈ ਭੁੱਖੇ ਮਰਨ ਵਿਚਾਰੇ ਗੀਤ ਰਾਹੀਂ ਬੱਚੇ ਨੇ ਦੱਸੇ ਰੱਬ ਦੇ ਰੰਗ, ਦੇਖੋ ਵੀਡੀਓ

ਕਈ ਨਖਰਿਆਂ ਦੇ ਨਾਲ ਖਾਂਦੇ, ਕਈ ਭੁੱਖੇ ਮਰਨ ਵਿਚਾਰੇ ਗੀਤ ਰਾਹੀਂ ਬੱਚੇ ਨੇ ਦੱਸੇ ਰੱਬ ਦੇ ਰੰਗ, ਦੇਖੋ ਵੀਡੀਓ,ਅਕਸਰ ਹੀ ਸੋਸ਼ਲ ਮੀਡੀਆ ‘ਤੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ। ਜਿਸ ਨੂੰ ਦੇਖ ਕਈ ਵਾਰ ਤਾਂ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ ਅਤੇ ਕੁਝ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਕਿ ਦੇਖ ਕੇ ਰੂਹ ਨੂੰ ਸਕੂਨ ਮਿਲ ਜਾਂਦਾ ਹੈ।

child
ਕਈ ਨਖਰਿਆਂ ਦੇ ਨਾਲ ਖਾਂਦੇ, ਕਈ ਭੁੱਖੇ ਮਰਨ ਵਿਚਾਰੇ ਗੀਤ ਰਾਹੀਂ ਬੱਚੇ ਨੇ ਦੱਸੇ ਰੱਬ ਦੇ ਰੰਗ, ਦੇਖੋ ਵੀਡੀਓ

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਛੋਟਾ ਜਿਹਾ ਬੱਚਾ ਆਪਣੀ ਗਾਇਕੀ ਦੇ ਕਮਾਲ ਦਿਖਾ ਰਿਹਾ ਹੈ।

ਹੋਰ ਪੜ੍ਹੋ:ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵਿੱਚ ਪਿਆਰ ਨੇ ਦਿੱਤੀ ਦਸਤਕ ,ਇਸ ਹੀਰੋ ਨੂੰ ਕਰ ਰਹੀ ਹੈ ਡੇਟ

ਇਸ ਬੱਚੇ ਦੇ ਸੁਰ ਇੱਟ ਨਾਲੋਂ ਵੀ ਪੱਕੇ ਹਨ। ਤੁਸੀਂ ਵੀਡੀਓ ‘ਚ ਖੁਦ ਦੇਖ ਸਕਦੇ ਹੋ ਕੇ ਕਿਸ ਤਰ੍ਹਾਂ ਇਹ ਛੋਟਾ ਜਿਹਾ ਬੱਚਾ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰ ਰਿਹਾ ਹੈ। ਦਰਅਸਲ ਇਹ ਬੱਚਾ ਇੱਕ ਗਾਣਾ ਗਾ ਰਿਹਾ ਹੈ, ਜਿਸ ਦੇ ਬੋਲ ਹਨ ਕਈ ਨਖਰਿਆਂ ਦੇ ਨਾਲ ਖਾਂਦੇ, ਕਈ ਭੁੱਖੇ ਮਰਨ ਵਿਚਾਰੇ।

ਇਸ ਗੀਤ ਨੂੰ ਪੰਜਾਬੀ ਗਾਇਕ ਹਰਵਿੰਦਰ ਹੈਰੀ ਵੱਲੋਂ ਗਾਇਆ ਗਿਆ ਹੈ। ਜਿਸ ਦਾ ਟਾਈਟਲ ਹੈ “ਮੌਲਾ”। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਪੰਜਾਬੀ ਗਾਇਕ ਹਰਵਿੰਦਰ ਹੈਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਗਿਆ ਸੀ।ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰ ਹੁਣ ਇਸ ਛੋਟੇ ਬੱਚੇ ਨੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

-PTC News