Advertisment

ਅਲੀਬਾਬਾ ਨੇ ਰਚਿਆ ਇਤਿਹਾਸ,ਸਿੰਗਲਸ ਡੇਅ ਸੇਲ 'ਚ ਕਮਾਏ ਅਰਬਾ ਡਾਲਰ

author-image
Ragini Joshi
New Update
ਅਲੀਬਾਬਾ ਨੇ ਰਚਿਆ ਇਤਿਹਾਸ,ਸਿੰਗਲਸ ਡੇਅ ਸੇਲ 'ਚ ਕਮਾਏ ਅਰਬਾ ਡਾਲਰ
Advertisment
ਅਲੀਬਾਬਾ ਨੇ ਰਚਿਆ ਇਤਿਹਾਸ,ਸਿੰਗਲਸ ਡੇਅ ਸੇਲ 'ਚ ਕਮਾਏ ਅਰਬਾ ਡਾਲਰ,ਨਵੀਂ ਦਿੱਲੀ:ਚੀਨ ਦੀ ਦਿੱਗਜ ਈ-ਕਮਰਸ ਕੰਪਨੀ ਅਲੀਬਾਬਾ ਨੇ ਆਪਣੀ ਸਾਲਾਨਾ ਸੇਲ ਦੇ ਦੌਰਾਨ ਇਸ ਵਾਰ 213.5 ਅਰਬ ਯੁਆਨ ਯਾਨੀ 30.8 ਅਰਬ ਡਾਲਰ ( ਕਰੀਬ 22 ਖਰਬ 55 ਅਰਬ ਰੁਪਏ ) ਦੀ ਰਿਕਾਰਡ ਵਿਕਰੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਸਿੰਗਲਸ ਡੇ ਸੇਲ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਪ੍ਰੋਡਕਟਸ ਸ਼ਾਓਮੀ , ਐਪਲ ਅਤੇ ਡਾਇਸਨ ਬਰੈਂਡਸ ਦੇ ਰਹੇ। ਦੱਸਣਯੋਗ ਹੈ ਕਿ ਅਲੀਬਾਬਾ ਹਰ ਸਾਲ 11 / 11 ਯਾਨੀ 11 ਨਵੰਬਰ ਨੂੰ ਸਿੰਗਲਸ ਡੇ ਸੇਲ ਦਾ ਪ੍ਰਬੰਧ ਕਰਦੀ ਹੈ, ਜਿਸ ਦਾ ਇੰਤਜ਼ਾਰ ਪੂਰੇ ਚੀਨ ਨੂੰ ਰਹਿੰਦਾ ਹੈ। ਹਰ ਸਾਲ ਆਯੋਜਿਤ ਹੋਣ ਵਾਲਾ ਇਹ ਛੋਟਾ ਵਿਕਰੀ ਸਮਾਰੋਹ ਨਾ ਸਿਰਫ ਕੰਪਨੀ ਦੇ ਲਈ , ਸਗੋਂ ਪੂਰੇ ਚੀਨ ਲਈ ਵੀ ਬਹੁਤ ਮਾਅਨੇ ਰੱਖਦਾ ਹੈ। ਹੋਰ ਪੜ੍ਹੋ:ਚੋਰਾਂ ਦਾ ਕਾਰਾ, ਗਰੀਬ ਦੇ ਘਰ ਸਮੇਤ ਮੰਦਰ ਦੇ ਦਾਨ ਪਾਤਰ ‘ਤੇ ਵੀ ਕੀਤਾ ਇੰਝ ਹੱਥ ਸਾਫ !! ਇਸ ਸਾਲ 11 ਨਵੰਬਰ ਨੂੰ ਆਯੋਜਿਤ ਇਸ ਵੱਡੇ ਉਤਸਵ ਵਿੱਚ ਚੀਨ ਦੇ ਲੋਕਾਂ ਵਿੱਚ ਖਰੀਦਾਰੀ ਦੀ ਭਾਵਨਾ ਦੀ ਸ਼ਾਨਦਾਰ ਝਲਕ ਮਿਲੀ। ਅਲੀਬਾਬਾ ਦੇ ਸੀਈਓ ਡੇਨੀਅਲ ਝਾਂਗ ਨੇ ਸ਼ੰਘਾਈ ਵਿੱਚ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ, ਅਸੀ ਮਹਿਸੂਸ ਕਰ ਸਕਦੇ ਹਾਂ ਕਿ ਵਪਾਰੀ ਇੰਟਰਨੈਟ ਨੂੰ ਪੂਰੀ ਤਰ੍ਹਾਂ ਆਪਣਾ ਰਹੇ ਹਨ ਅਤੇ ਖਪਤ ਵਧਾਉਣ ਵਿੱਚ ਮਦਦ ਕਰ ਰਹੇ ਹਨ। —PTC News  -
latest-international-news china-news alibaba international-news alibaba-news
Advertisment

Stay updated with the latest news headlines.

Follow us:
Advertisment