ਚੀਨ : ਕੋਲਾ ਖਾਨ ‘ਚ ਜ਼ਬਰਦਸਤ ਧਮਾਕਾ, 15 ਮੌਤਾਂ, ਕਈ ਜ਼ਖਮੀ

China

ਚੀਨ : ਕੋਲਾ ਖਾਨ ‘ਚ ਜ਼ਬਰਦਸਤ ਧਮਾਕਾ, 15 ਮੌਤਾਂ, ਕਈ ਜ਼ਖਮੀ,ਨਵੀਂ ਦਿੱਲੀ: ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ਵਿਚ ਕੋਲਾ ਖਾਨ ਵਿਚ ਗੈਸ ਧਮਾਕਾ ਹੋਣ ਕਾਰਨ 15 ਲੋਕਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇਸ ਹਾਦਸੇ ‘ਚ 9 ਲੋਕ ਹੋਰ ਜ਼ਖਮੀ ਹੋ ਗਏ ਹਨ।

Chinaਸਥਾਨਕ ਅਧਿਕਾਰੀਆਂ ਮੁਤਾਬਕ ਬੀਤੇ ਦਿਨ ਇਹ ਧਮਾਕਾ ਉਦੋਂ ਹੋਇਆ ਜਦੋਂ 35 ਵਰਕਰ ਪਿੰਗਯਾਓ ਕਾਊਂਟੀ ਦੀ ਕੋਲਾ ਖਾਨ ਵਿਚ ਭੂਮੀਗਤ ਕੰਮ ਕਰ ਰਹੇ ਸਨ।

ਹੋਰ ਪੜ੍ਹੋ: 2 ਗੱਡੀਆਂ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 7 ਲੋਕ ਜ਼ਖਮੀ

Chinaਇਸ ਹਾਦਸੇ ਦਾ ਪਤਾ ਚਲਦਿਆਂ ਹੀ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕੀਤੀ ਗਈ। ਉਧਰ ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ,”11 ਵਰਕਰ ਭੱਜਣ ਵਿਚ ਸਫਲ ਰਹੇ।”

-PTC News