Fri, Apr 26, 2024
Whatsapp

ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ

Written by  Shanker Badra -- September 30th 2019 02:57 PM
ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ

ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ

ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ:ਬੀਜਿੰਗ  : ਚੀਨ ਦੇ ਪੂਰਬੀ ਜਿਆਂਗਸੂ ਸੂਬੇ ਵਿਚ ਯਾਤਰੀਆਂ ਨਾਲ ਭਰੀ ਇਕ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ 36 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। [caption id="attachment_345156" align="aligncenter" width="300"]China Jiangsu State road accident , 36 people killed ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨਿੱਚਰਵਾਰ ਸਵੇਰੇ ਇਕ ਐਕਸਪ੍ਰੈੱਸ ਵੇਅ 'ਤੇ ਵਾਪਰਿਆ ਹੈ। ਇਸ ਹਾਦਸੇ ਦੌਰਾਨ ਬੱਸ ਵਿਚ 69 ਯਾਤਰੀ ਸਵਾਰ ਸਨ ਜਦਕਿ ਟਰੱਕ ਵਿਚ ਤਿੰਨ ਲੋਕ ਸਨ। ਦੱਸਿਆ ਜਾਂਦਾ ਹੈ ਕਿ ਬੱਸ ਦਾ ਟਾਇਰ ਪੈਂਚਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_345158" align="aligncenter" width="300"]China Jiangsu State road accident , 36 people killed ਚੀਨ ਦੇ ਜਿਆਂਗਸੂ ਸੂਬੇ 'ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ , 36 ਯਾਤਰੀਆਂ ਦੀ ਮੌਤ, ਕਈ ਜ਼ਖ਼ਮੀ[/caption] ਦੱਸ ਦੇਈਏ ਕਿ ਚੀਨ ਵਿਚ ਅਕਸਰ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਕਿਉਂਕਿ ਇਥੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਇਕ ਰਿਪੋਰਟ ਦੇ ਅਨੁਸਾਰ, ਸਿਰਫ 2015 ਵਿੱਚ ਹੀ ਚੀਨ ਵਿੱਚ 58 ਹਜ਼ਾਰ ਲੋਕ ਸੜਕ ਹਾਦਸਿਆਂ ਵਿੱਚ ਮਰੇ ਸਨ। ਓਥੇ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਾਰਨ 90% ਦੁਰਘਟਨਾਵਾਂ ਹੁੰਦੀਆਂ ਹਨ। -PTCNews


Top News view more...

Latest News view more...