Advertisment

ਜਾਣੋ, ਕਿਵੇਂ ਕੁਲਭੂਸ਼ਨ ਯਾਦਵ ਦੀ ਰਿਹਾਈ 'ਚ ਅੜਿੱਕਾ ਬਣ ਸਕਦਾ ਹੈ ਚੀਨ !

author-image
Jashan A
Updated On
New Update
ਜਾਣੋ, ਕਿਵੇਂ ਕੁਲਭੂਸ਼ਨ ਯਾਦਵ ਦੀ ਰਿਹਾਈ 'ਚ ਅੜਿੱਕਾ ਬਣ ਸਕਦਾ ਹੈ ਚੀਨ !
Advertisment
ਜਾਣੋ, ਕਿਵੇਂ ਕੁਲਭੂਸ਼ਨ ਯਾਦਵ ਦੀ ਰਿਹਾਈ 'ਚ ਅੜਿੱਕਾ ਬਣ ਸਕਦਾ ਹੈ ਚੀਨ !,ਹੇਗ: ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ ‘ਚ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈ.ਸੀ.ਜੇ) ਅੱਜ ਆਪਣਾ ਫੈਸਲਾ ਸੁਣਾਵੇਗੀ। ਇਹ ਫੈਸਲਾ ਭਾਰਤੀ ਸਮੇਂ ਅਨੁਸਾਰ ਸ਼ਾਮ ਸਾਢੇ 6 ਵਜੇ ਹੇਗ 'ਚ ਸੁਣਾਇਆ ਜਾਵੇਗਾ। publive-imageਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵਲੋਂ ਜਾਧਵ ਨੂੰ ‘ਦਬਾਅ ਵਾਲੇ ਕਬੂਲਨਾਮੇ’ ਦੇ ਆਧਾਰ ‘ਤੇ ਮੌਤ ਦੀ ਸਜ਼ਾ ਸੁਣਾਉਣ ਨੂੰ ਭਾਰਤ ਨੇ ਆਈ.ਸੀ.ਜੇ. ‘ਚ ਚੁਣੌਤੀ ਦਿੱਤੀ ਹੈ। ਹੋਰ ਪੜ੍ਹੋ:ਕੁਲਭੂਸ਼ਣ ਜਾਧਵ ਮਾਮਲਾ :ਸੀ.ਆਈ.ਜੇ. ਨੇ ਭਾਰਤ,ਪਾਕਿ ਲਈ ਤੈਅ ਕੀਤੀ ਸਮਾਂ ਸੀਮਾ ਜੇਕਰ ਅੱਜ ICJ ਪਾਕਿਸਤਾਨ ਦੇ ਖਿਲਾਫ ਫੈਸਲਾ ਦੇ ਦਿੰਦਾ ਅਤੇ ਪਾਕਿਸਤਾਨ ਉਸ ਫੈਸਲੇ ਅਨੁਸਾਰ ਜਾਧਵ ਨੂੰ ਰਿਹਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਭਾਰਤ icj ਦੇ ਫੈਸਲਾ ਨੂੰ ਲਾਗੂ ਕਰਵਾਉਣ ਲਈ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ. ਸੀ. ਸੀ. ਸੀ.) ਕੋਲ ਪਹੁੰਚ ਕਰ ਸਕਦਾ ਹੈ। ਪਾਕਿਸਤਾਨ ਦਾ ਦੋਸਤ ਚੀਨ ਜੋ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ, ਸ਼ਾਇਦ ਆਪਣੀ ਵੀਟੋ ਪਾਵਰ ਦੀ ਵਰਤੋਂ ਕਰ ਕੁਲਭੂਸ਼ਨ ਦੀ ਰਿਹਾਈ 'ਚ ਅੜਿੱਕਾ ਬਣ ਸਕਦਾ ਹੈ। publive-imageਦੱਸ ਦਈਏ ਕਿ ਪਾਕਿਸਤਾਨ ਫੌਜੀ ਅਦਾਲਤ ਨੇ ਅਪ੍ਰੈਲ 2017 ਵਿਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਹੇਠ ਭਾਰਤੀ ਨਾਗਰਿਕ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਖਿਲਾਫ ਉਸੇ ਸਾਲ ਮਈ ਵਿਚ ਆਈ.ਸੀ.ਜੇ. ਦਾ ਦਰਵਾਜ਼ਾ ਖੜਕਾਇਆ ਸੀ। ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ 18 ਮਈ 2017 ਵਿਚ ਪਾਕਿਸਤਾਨ ਨੂੰ ਮਾਮਲੇ ਵਿਚ ਨਿਆਇਕ ਫੈਸਲਾ ਆਉਣ ਤੱਕ ਜਾਧਵ ਨੂੰ ਸਜ਼ਾ ਦੇਣ ਤੋਂ ਰੋਕ ਦਿੱਤਾ ਸੀ। -PTC News-
china-news latest-china-news china-news-in-punjabi kulbhushan-jadhav-case kulbhushan-jadhav-case-news latest-kulbhushan-jadhav-case-news kulbhushan-jadhav-case-news-in-punjabi
Advertisment

Stay updated with the latest news headlines.

Follow us:
Advertisment