Advertisment

21 ਹਜ਼ਾਰ 200 ਕਿਲੋਮੀਟਰ ਵਿੱਚ ਫੈਲੀ ਚੀਨ ਦੀ ਇਤਿਹਾਸਿਕ ਦੀਵਾਰ ਦਾ ਇੱਕ ਹਿੱਸਾ ਹੋਇਆ ਕਮਜ਼ੋਰ , ਮੁਰੰਮਤ ਸ਼ੁਰੂ

author-image
Ragini Joshi
New Update
21 ਹਜ਼ਾਰ 200 ਕਿਲੋਮੀਟਰ ਵਿੱਚ ਫੈਲੀ ਚੀਨ ਦੀ ਇਤਿਹਾਸਿਕ ਦੀਵਾਰ ਦਾ ਇੱਕ ਹਿੱਸਾ ਹੋਇਆ ਕਮਜ਼ੋਰ , ਮੁਰੰਮਤ ਸ਼ੁਰੂ
Advertisment
  publive-image ਚੀਨ ਦੀ ਇੱਕ ਇਤਿਹਾਸਿਕ ਕੰਧ ਦਾ ਇੱਕ ਹਿੱਸਾ ਕਈ ਹਫ਼ਤਿਆਂ ਤੋਂ ਹੋ ਰਹੀ ਬਾਰਿਸ਼ ਵਿੱਚ ਢਹਿ ਗਿਆ । ਇਸਦਾ ਕਾਰਨ ਇਹ ਦੱਸਿਆ ਗਿਆ ਕਿ ਯਲੋ ਨਦੀ ਦੇ ਕੋਲ ਨਿਰਮਾਣ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਜਿਸਦੇ ਚਲਦੇ ਸਾਂਕਸ਼ੀ ਪ੍ਰਾਂਤ ਦੇ ਦਾਈ ਕਾਊਂਟੀ ਸਥਿੱਤ ਯਾਨਮੇਨ ਪ੍ਰਵੇਸ਼ ਦੁਆਰ ਨੁਕਸਾਨਿਆ ਗਿਆ।
Advertisment
publive-image ਦੱਸਿਆ ਜਾ ਰਿਹਾ ਹੈ ਕਿ ਇਹ ਮਿੰਗ ਰਾਜਵੰਸ਼ ਦੇ ਸਮੇਂ ਵਿੱਚ ਬਣਾਇਆ ਗਿਆ ਸੀ । ਇਹ ਸਥਾਨ 22 ਜੁਲਾਈ ਤੋਂ ਬੰਦ ਕੀਤਾ ਗਿਆ ਸੀ ਅਤੇ ਤਕਰੀਬਨ ਪੰਜ ਸਾਲ ਤੋਂ ਇਹ ਯਾਨਮੇਨ ਬਿਨ੍ਹਾਂ ਕਿਸੇ ਸਹਾਰੇ ਦੇ ਖਲੋਤਾ ਰਿਹਾ । 2016 ਵਿੱਚ ਇਸਦੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਦਕਿ ਇਸਦਾ ਨਤੀਜਾ ਇਹ ਨਿਕਲਿਆ ਕਿ ਇਸ ਦੀਵਾਰ ਦਾ ਢਾਂਚਾ ਮੁਰੰਮਤ ਹੋਣ ਕਰਕੇ ਪਹਿਲਾਂ ਨਾਲੋਂ ਵੀ ਹੋਰ ਕਮਜ਼ੋਰ ਹੋ ਗਿਆ ਹੈ। ਇੱਥੋਂ ਤੱਕ ਕਿ ਇਸਦੀ ਮੁਰੰਮਤ ਸਮੇਂ ਕਾਫ਼ੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਖਰਾਬ ਮੌਸਮ ਦੀ ਸਮੱਸਿਆ ਸਮੇਤ ਮੁਰੰਮਤ ਦੌਰਾਨ ਭਾਰੀ ਵਾਹਨ ਵੀ ਉੱਥੋਂ ਤੱਕ ਨਹੀਂ ਪਹੁੰਚ ਪਾ ਰਹੇ। publive-image ਚੀਨ ਦੀ ਇਸ ਦੀਵਾਰ ਨੂੰ ਰੋਜਾਨਾ 20 ਹਜ਼ਾਰ ਲੋਕ ਦੇਖਣ ਆਉਂਦੇ ਹਨ । ਇਸ ਦੀਵਾਰ ਨੂੰ ਵਿਸ਼ਵ ਵਿਰਾਸਤੀ ਸਥੱਲ ਦਾ ਦਰਜਾ ਯੂਨੇਸਕੋ ਨੇ ੧੯੮੭ ਵਿੱਚ ਦਿੱਤਾ ਸੀ। ਲਗਭਗ 21 ਹਜ਼ਾਰ 200 ਕਿਲੋਮੀਟਰ ਵਿੱਚ ਫੈਲੀ ਇਸ ਇਤਿਹਾਸਿਕ ਵਿਰਾਸਤੀ ਦੀਵਾਰ ਦੇਸ਼ ਦੇ ਤਕਰੀਬਨ 15 ਪ੍ਰਾਤਾਂ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ। publive-image ਲੋਕਾਂ ਦੀ ਖਿੱਚ ਦਾ ਕੇਂਦਰ ਇਸ ਦੀਵਾਰ ਨੂੰ ਹੋਰ ਸੈਲਾਨੀ ਦੇਖਣ ਆਉਣ ਇਸ ਲਈ ਇਸਦੀ ਮੁਰੰਮਤ ਜੋਰਾਂ ਸ਼ੋਰਾਂ ਨਾਲ ਸ਼ੁਰੂ ਕੀਤੀ ਗਈ ਹੈ।-
Advertisment

Stay updated with the latest news headlines.

Follow us:
Advertisment