ਚੀਨੀ ਭਾਸ਼ਾ ‘ਚ ਮੁਹਾਰਤ ਹਾਸਲ ਕਰਨਗੇ ਪੰਜਾਬ ਦੇ ਵਿਦਿਆਰਥੀ, ਜਾਣੋ ਮਾਮਲਾ! 

chinese language students punjab

ਚੀਨੀ ਭਾਸ਼ਾ ‘ਚ ਮੁਹਾਰਤ ਹਾਸਲ ਕਰਨਗੇ ਪੰਜਾਬ ਦੇ ਵਿਦਿਆਰਥੀ, ਜਾਣੋ ਮਾਮਲਾ!

ਵੈਸੇ ਤਾਂ ਪੰਜਾਬ ਦੇ ਸਕੂਲਾਂ ‘ਚ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਦਿਵਾਉਣ ਨੂੰ ਲੈ ਕੇ ਕਾਫੀ ਸੰਘਰਸ਼ ਚੱਲ ਰਿਹਾ ਹੈ ਪਰ ਪੰਜਾਬ ਦੇ ਮੁੱੱਖ ਮੰਤਰੀ ਕੈਪਟਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ‘ਚੀਨੀ’ ਭਾਸ਼ਾ ਸਿਖਾਏ ਜਾਣ ਦੀ ਇੱਛਾ ਜਾਹਰ ਕੀਤੀ ਹੈ।

ਹੁਣ ਪੰਜਾਬ ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ‘ਚੀਨੀ ਭਾਸ਼ਾ’ ਪੜ੍ਹਾਈ ਜਾਵੇਗੀ। ਇਹ ਭਾਸ਼ਾ ਵਾਧੂ ਵਿਸ਼ੇ ਵਜੋਂ ਵਿਦਿਆਰਥੀ ਆਪਣੀ ਇੱਛਾ ਮੁਤਾਬਕ ਸਕੂਲਾਂ ‘ਚ ਪੜ੍ਹ ਸਕਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦਾ ਭਵਿੱਖ ਵਧੀਆ ਹੋਵੇਗਾ, ਹਾਂਲਾਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਚੀਨੀ ਭਾਸ਼ਾ ਦੀ ਸ਼ੁਰੂਆਤ ਕਿਸ ਜਮਾਤ ਤੋਂ ਹੋਵੇਗੀ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਚੀਨ ਦੇਸ਼ ਦੀ ਮਹੱਤਤਾ ਵੱਧ ਰਹੀ ਹੈ,  ਅਤੇ ਇਸਦਾ ਦਾਇਰਾ ਵਧ ਰਿਹਾ ਹੈ। ਇਹੀ ਮੁੱਖ ਕਾਰਨ ਹੈ ਕਿ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਦਾ ਗਿਆਨ ਦੇਣ ‘ਤੇ ਮੁੱਖ ਮੰਤਰੀ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ।

—PTC News